ਬੱਬਰ ਖਾਲਸਾ ਦੇ ਗ੍ਰਿਫ਼ਤਾਰ ਕੀਤੇ ਮੈਂਬਰ 8 ਦਿਨ ਦੇ ਰਿਮਾਂਡ 'ਤੇ

06/01/2019 9:04:51 AM

ਅੰਮ੍ਰਿਤਸਰ (ਸਫਰ, ਜਸ਼ਨ) : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਅੰਮ੍ਰਿਤਸਰ) ਵਲੋਂ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਗ੍ਰਿਫਤਾਰ 2 ਅੱਤਵਾਦੀਆਂ ਨੂੰ ਸ਼ੁੱਕਰਵਾਰ ਅੰਮ੍ਰਿਤਸਰ ਦੀ ਮਾਣਯੋਗ ਜੱਜ ਸਿਮਰਜੀਤ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਅੱਤਵਾਦੀਆਂ ਨੂੰ 8 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉਨ੍ਹਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਡੀ. ਐੱਸ. ਪੀ. ਹਰਵਿੰਦਰਪਾਲ ਸਿੰਘ ਦੀ ਅਗਵਾਈ 'ਚ ਸਖਤ ਸੁਰੱਖਿਆ 'ਚ ਲਿਆਂਦਾ ਗਿਆ। ਮੀਡੀਆ ਦੀ ਭੀੜ ਦੇਖ ਕੇ ਦੋਵਾਂ ਅੱਤਵਾਦੀਆਂ ਨੂੰ ਅਦਾਲਤ ਲਿਆਉਣ ਲਈ ਦੂਜੇ ਰਸਤੇ ਤੋਂ ਲਿਆਂਦਾ ਗਿਆ। ਗ੍ਰਿਫਤਾਰ ਦੋਵਾਂ ਅੱਤਵਾਦੀਆਂ 'ਚ ਜਗਦੇਵ ਸਿੰਘ ਅਤੇ ਰਵਿੰਦਰਪਾਲ ਸਿੰਘ ਦੇ ਪਰਿਵਾਰ ਵਾਲੇ ਜਿਥੇ ਅਦਾਲਤ ਦੇ ਬਾਹਰ ਮੌਜੂਦ ਸਨ, ਉਥੇ ਅਦਾਲਤ 'ਚ ਭਾਰੀ ਚੌਕਸੀ ਸੀ।

ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਕੰਮ ਕਰ ਰਹੇ ਦੋਵਾਂ ਅੱਤਵਾਦੀਆਂ ਨੂੰ ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫਤਾਰ ਕੀਤਾ ਸੀ। ਦੋਵਾਂ ਅੱਤਵਾਦੀਆਂ ਨੇ ਪੰਜਾਬ 'ਚ ਘੱਲੂਘਾਰਾ ਹਫ਼ਤੇ ਦੌਰਾਨ ਪੰਜਾਬ ਦੇ ਕੁਝ ਹਿੱਸਿਆਂ 'ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚੀ ਸੀ। ਜਗਦੇਵ ਸਿੰਘ ਪਿੰਡ ਤਲਾਨੀਆ ਜ਼ਿਲਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਜਦੋਂ ਕਿ ਰਵਿੰਦਰਪਾਲ ਸਿੰਘ ਮੋਗਾ ਜ਼ਿਲੇ ਦੇ ਪਿੰਡ ਮਹਿਣਾ ਦਾ ਰਹਿਣ ਵਾਲਾ ਹੈ।

ਹੁਣ ਤੱਕ ਦੀ ਪੁੱਛਗਿੱਛ 'ਚ ਜੋ ਕਹਾਣੀ ਸਾਹਮਣੇ ਆਈ ਹੈ, ਉਸ ਮੁਤਾਬਿਕ ਦੋਵਾਂ ਅੱਤਵਾਦੀਆਂ ਦਾ ਸੰਪਰਕ ਸੀਮਾ ਪਾਰ ਪਾਕਿਸਤਾਨ ਦੇ ਨਾਲ-ਨਾਲ ਕੁਝ ਅਜਿਹੇ ਦੇਸ਼ਾਂ ਨਾਲ ਵੀ ਹੈ ਜੋ ਭਾਰਤ ਵਿਚ ਦਹਿਸ਼ਤ ਫੈਲਾਉਣ ਲਈ ਸੰਤਾਪ ਦਾ ਸਹਾਰਾ ਲੈਂਦੇ ਰਹੇ ਹਨ। ਦੋਵੇਂ ਪੰਜਾਬ ਦੇ ਕਈ ਸ਼ਹਿਰਾਂ ਵਿਚ ਸੰਪਰਕ 'ਚ ਸਨ। ਜਗਦੇਵ ਸਿੰਘ ਅਤੇ ਰਵਿੰਦਰਪਾਲ ਸਿੰਘ ਦੋਵੇਂ ਮਲੇਸ਼ੀਆ ਵਾਸੀ ਕੁਲਵਿੰਦਰ ਸਿੰਘ ਉਰਫ ਖਾਨਪੁਰੀਆ ਦੇ ਨਿਰਦੇਸ਼ 'ਤੇ ਸਲਿਪਰ ਸੈੱਲ ਨੂੰ ਪੈਸਾ ਅਤੇ ਹਥਿਆਰ ਉਪਲਬਧ ਕਰਵਾਉਂਦੇ ਸਨ। ਮਲੇਸ਼ੀਆ 'ਚ ਰਹਿ ਰਹੇ ਖਾਨਪੁਰੀਆ ਦੇ ਇਸ਼ਾਰੇ 'ਤੇ ਦੋਵੇਂ ਅੱਤਵਾਦੀ ਘੱਲੂਘਾਰੇ ਮੌਕੇ ਪੰਜਾਬ 'ਚ ਵੱਡੀ ਵਾਰਦਾਤ ਦੀ ਤਾਕ ਵਿਚ ਸਨ। ਦੋਵਾਂ ਖਿਲਾਫ ਅੰਮ੍ਰਿਤਸਰ 'ਚ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਆਪਸੀ ਭਾਈਚਾਰਾ ਭੰਗ ਕਰਨ ਦੀ ਸਾਜ਼ਿਸ਼ ਰਚ ਰਹੇ ਸਨ ਅੱਤਵਾਦੀ
ਦੋਵੇਂ ਅੱਤਵਾਦੀ ਆਪਸੀ ਭਾਈਚਾਰਾ ਭੰਗ ਕਰਨ ਦੀ ਫਿਰਾਕ ਵਿਚ ਸਨ। ਦੋਵਾਂ ਦੇ ਨਿਸ਼ਾਨੇ 'ਤੇ ਕੁਝ ਅਜਿਹੇ ਨੇਤਾ ਵੀ ਸਨ, ਜਿਨ੍ਹਾਂ ਨੂੰ ਕਿਨਾਰੇ ਲਾ ਕੇ ਦੋਵੇਂ ਅੱਤਵਾਦੀ ਜਿਥੇ ਪੰਜਾਬ ਵਿਚ ਇਕ ਵਿਸ਼ੇਸ਼ ਭਾਈਚਾਰੇ ਦੇ ਨਿਸ਼ਾਨੇ 'ਤੇ ਸਨ, ਉਥੇ ਹੀ ਅਜਿਹੇ ਸਥਾਨਾਂ 'ਤੇ ਵੀ ਦੋਵੇਂ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ, ਜਿਸ ਨਾਲ ਪੰਜਾਬ ਵਿਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਦੋਫਾੜ ਕਰ ਸਕਣ।


Baljeet Kaur

Content Editor

Related News