ਅਕਾਲੀ ਦਲ ਤੇ ਭਾਜਪਾ ਦੇ ਪ੍ਰਦਰਸ਼ਨ 'ਚ ਉੱਡੀਆਂ ਸਮਾਜਿਕ ਦੂਰੀ ਦੀਆਂ ਧੱਜੀਆਂ

06/18/2020 2:50:06 PM

ਅੰਮ੍ਰਿਤਸਰ (ਸੁਮਿਤ ਖੰਨਾ) : ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਂਝੇ ਤੌਰ 'ਤੇ ਕਾਂਗਰਸ ਵਲੋਂ ਪੰਜਾਬ 'ਚ ਕਿਸਾਨ ਮਾਰੂ ਅਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸੂਬੇ ਭਰ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸੇ ਤਹਿਤ ਅੰਮ੍ਰਿਤਸਰ 'ਚ ਵੀ ਡੀ.ਸੀ. ਦਫਤਰ ਦੇ ਸਾਹਮਣੇ ਅਕਾਲੀ ਦਲ ਤੇ ਭਾਜਪਾ ਵਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਡੀ.ਸੀ. ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਸਮਾਜਿਕ ਦੂਰੀ ਦੀਆਂ ਖੂਬ ਧੱਜੀਆਂ ਉਡਾਈਆਂ ਗਈਆਂ। ਆਗੂਆਂ ਵਲੋਂ ਇਸ ਮੌਕੇ ਮਾਸਕ ਤਾ ਪਾਏ ਹੋਏ ਸਨ ਪਰ ਸਮਾਜਿਕ ਦੂਰੀ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ।  ਇਸ ਪ੍ਰਦਰਸ਼ਨ 'ਚ ਭਾਜਪਾ ਆਗੂ ਸ਼ਵੇਤ ਮਲਿਕ ਤੇ ਅਨਿਲ ਜੋਸ਼ੀ ਅਤੇ ਅਕਾਲੀ ਦਲ ਦੇ ਵੀ ਕਈ ਆਗੂ ਪਹੁੰਚੇ ਹੋਏ ਸਨ। 

ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਵੀ ਬੇਕਾਬੂ ਹੋਇਆ ਕੋਰੋਨਾ, 8 ਨਵੇਂ ਮਾਮਲਿਆਂ ਦੀ ਪੁਸ਼ਟੀ

PunjabKesariਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਸ਼ਵੇਤ ਮਲਿਕ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਬਣਾਏ ਗਏ ਨੀਲੇ ਕਾਰਡ ਵੀ ਇਨ੍ਹਾਂ ਵਲੋਂ ਕਈ ਗਰੀਬਾਂ ਦੇ ਕੱਟ ਦਿੱਤੇ ਗਏ, ਜਿਸ ਕਾਰਨ ਬਹੁਤ ਸਾਰੇ ਗਰੀਬ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਹੋਰ ਵੀ ਜੋ ਵਾਅਦੇ ਇਨ੍ਹਾਂ ਨੇ ਜਨਤਾ ਨਾਲ ਕੀਤੇ ਸਨ ਉਨ੍ਹਾਂ 'ਚੋਂ ਕੋਈ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਜੋ ਤਾਲਾ ਬਣ ਕੇ ਪੰਜਾਬ ਦੇ ਭਵਿੱਖ 'ਤੇ ਲੱਗ ਗਈ ਹੈ ਉਸ ਨੂੰ ਲੋਕ 2022 'ਚ ਕੋਰਟ ਦੀ ਚਾਬੀ ਨਾਲ ਖੋਲ੍ਹਣਗੇ।   

ਇਹ ਵੀ ਪੜ੍ਹੋਂ : ਇਕ ਕੇਲੇ ਕਾਰਨ ਹੋਈ ਖੂਨੀ ਜੰਗ, ਵਹਿਸ਼ੀਪੁਣੇ ਦੀਆਂ ਟੱਪੀਆਂ ਹੱਦਾਂ (ਵੀਡੀਓ)


Baljeet Kaur

Content Editor

Related News