ਅੰਮ੍ਰਿਤਸਰ ਏਅਰਪੋਰਟ ਤੋਂ ਬਰਾਮਦ ਹੋਇਆ 4 ਕਰੋੜ ਦਾ ਸੋਨਾ, 3 ਸਮੱਗਲਰ ਵੀ ਗ੍ਰਿਫ਼ਤਾਰ

Tuesday, Mar 01, 2022 - 10:21 AM (IST)

ਅੰਮ੍ਰਿਤਸਰ ਏਅਰਪੋਰਟ ਤੋਂ ਬਰਾਮਦ ਹੋਇਆ 4 ਕਰੋੜ ਦਾ ਸੋਨਾ, 3 ਸਮੱਗਲਰ ਵੀ ਗ੍ਰਿਫ਼ਤਾਰ

ਅੰਮ੍ਰਿਤਸਰ (ਨੀਰਜ)- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਉੱਤੇ ਡੀ. ਆਰ. ਆਈ. ਦੀ ਟੀਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ, ਜਦੋਂ ਸ਼ਾਰਜਾਹ ਤੋਂ ਆਈ ਫਲਾਈਟ ਵਿਚ ਸਵਾਰ 3 ਸਮੱਗਲਰਾਂ ਨੂੰ ਸੋਨੇ ਸਣੇ ਗ੍ਰਿਫ਼ਤਾਰ ਕਰ ਲਿਆ। ਟੀਮ ਦੇ ਅਧਿਕਾਰੀਆਂ ਨੇ 3 ਸਮੱਗਲਰਾਂ ਤੋਂ 4 ਕਰੋੜ ਰੁਪਏ ਜਾ ਸੋਨਾ ਬਰਾਮਦ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ’ਚ ਲੈ ਲਿਆ। 

ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ

ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਸਮੱਗਲਰ ਸੋਨੇ ਨੂੰ ਪੇਸਟ ਫੋਮ ਵਿਚ ਲੁਕਾ ਕੇ ਲਿਆ ਰਹੇ ਸਨ ਪਰ ਡੀ. ਆਰ. ਆਈ. ਦੀ ਟੀਮ ਨੂੰ ਚਕਮਾ ਨਹੀਂ ਦੇ ਸਕੇ। ਸ਼ੁਰੂਆਤੀ ਜਾਂਚ ਵਿਚ ਸੋਨੇ ਦਾ ਭਾਰ 9 ਕਿਲੋ 200 ਗ੍ਰਾਮ ਸੀ, ਜੋ ਸੋਨੇ ਵਿਚ ਤਬਦੀਲ ਕਰਨ ਤੋਂ ਬਾਅਦ 7 ਕਿਲੋ 670 ਗ੍ਰਾਮ ਹੋ ਗਿਆ। ਫੜੇ ਗਏ ਸਮੱਗਲਰਾਂ ਵਿਚ 2 ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ ਇਕ ਸਮੱਗਲਰ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਡੀ. ਆਰ. ਆਈ. ਨੇ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ, ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਪੰਜਾਬੀ ਬੱਚੇ ਜਾਣੋ ਕਿਨ੍ਹਾਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ, ਨਹੀਂ ਮਿਲ ਰਿਹਾ ਖਾਣ ਨੂੰ ਕੁਝ


author

rajwinder kaur

Content Editor

Related News