ਅੰਮ੍ਰਿਤਸਰ 'ਚ ਵਾਪਰਿਆਂ ਭਿਆਨਕ ਹਾਦਸਾ, 1 ਦੀ ਮੌਤ

Monday, Jan 14, 2019 - 11:06 AM (IST)

ਅੰਮ੍ਰਿਤਸਰ 'ਚ ਵਾਪਰਿਆਂ ਭਿਆਨਕ ਹਾਦਸਾ, 1 ਦੀ ਮੌਤ

ਅੰਮ੍ਰਿਤਸਰ (ਜ. ਬ.) : ਵਾਹਗਾ ਬਾਰਡਰ ਰੀਟ੍ਰੀਟ ਸੈਰੇਮਨੀ ਦੇਖਣ ਉਪਰੰਤ ਸੈਲਾਨੀਆਂ ਦਾ ਇਕ ਆਟੋ ਹਨੇਰੇ 'ਚ ਖੜ੍ਹੇ ਇਕ ਟਰੱਕ ਨਾਲ ਜਾ ਟਕਰਾਇਆ। ਹਾਦਸੇ  ਦੌਰਾਨ ਜਿਥੇ ਆਟੋ ਸਵਾਰ ਸੈਲਾਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਉਥੇ ਹੀ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਥਾਣਾ ਘਰਿੰਡਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦਰਸ਼ਨਾ ਯਾਦਵ ਵਾਸੀ ਹਵੇਲੀ ਪੂਨਾ ਮਹਾਰਾਸ਼ਟਰ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਪਰਿਵਾਰ ਸਮੇਤ ਰੀਟ੍ਰੀਟ ਸੈਰੇਮਨੀ ਦੇਖਣ ਮਗਰੋਂ ਆਟੋ 'ਚ ਵਾਪਸ ਆ ਰਹੇ ਸਨ, ਲਾਹੌਰੀ ਮੱਲ ਨੇੜੇ ਪੁੱਜਣ 'ਤੇ ਹਨੇਰੇ 'ਚ ਖੜ੍ਹੇ ਇਕ ਬਿਨਾਂ ਲਾਈਟ ਟਰੱਕ ਨਾਲ ਉਨ੍ਹਾਂ ਦਾ ਆਟੋ ਟਕਰਾ ਗਿਆ ਤੇ ਉਹ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਿਵਲ ਹਸਪਤਾਲ ਲਿਜਾਣ 'ਤੇ ਉਸ ਦੀ ਇਕ ਸਾਥੀ ਸੀਮਾ ਯਾਦਵ ਵਾਸੀ ਹਵੇਲੀ ਪੂਨਾ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News