54 ਸਾਲ 'ਚ 6ਵੀਂ ਵਾਰ ਰੱਦ ਹੋਈ ਰੀਟਰੀਟ ਸੈਰੇਮਨੀ

Saturday, Mar 02, 2019 - 12:52 PM (IST)

54 ਸਾਲ 'ਚ 6ਵੀਂ ਵਾਰ ਰੱਦ ਹੋਈ ਰੀਟਰੀਟ ਸੈਰੇਮਨੀ

ਅੰਮ੍ਰਿਤਸਰ— ਹਵਈ ਫੌਜ ਦੇ ਜਾਂਬਾਜ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਸ਼ੁੱਕਰਵਾਰ ਰਾਤ ਕਰੀਬ 58 ਘੰਟੇ ਬਾਅਦ ਪਾਕਿਸਤਾਨ ਦੀ ਗ੍ਰਿਫਤ ਵਿਚੋਂ ਰਿਹਾਅ ਹੋ ਕੇ ਭਾਰਤ ਪਹੁੰਚ ਗਏ। ਪਾਕਿਸਤਾਨ ਨੇ ਵਾਹਗਾ-ਅਟਾਰੀ ਬਾਰਡਰ 'ਤੇ ਰਾਤ 9.20 ਵਜੇ ਉਨ੍ਹਾਂ ਨੂੰ ਭਾਰਤ ਭੇਜਿਆ। ਤੈਅ ਨਿਯਮਾਂ ਤਹਿਤ ਹਵਾਈ ਫੌਜ ਉਨ੍ਹਾਂ ਦੀ ਸਿਹਤ ਜਾਂਚ ਕਰਵਾਏਗੀ। ਅਭਿਨੰਦਨ ਦਾ ਸਵਾਗਤ ਕਰਨ ਲਈ ਸਵੇਰੇ 11 ਵਜੇ ਤੋਂ ਹੀ ਵੱਡੀ ਗਿਣਤੀ ਵਿਚ ਲੋਕ ਸਰਹੱਦ 'ਤੇ ਪਹੁੰਚ ਗਏ ਸਨ ਪਰ ਪਾਕਿਸਤਾਨ ਲਗਤਾਰ ਇਸ ਵਿਚ ਦੇਰੀ ਕਰਦਾ ਰਿਹਾ। ਸ਼ਾਮ 6 ਵਜੇ ਤੋਂ ਬਾਅਦ ਹੋਲੀ-ਹੋਲੀ ਲੋਕ ਵਾਪਸ ਪਰਤ ਗਏ। ਪਾਕਿਸਤਾਨ ਨੇ ਬੀਟਿੰਗ ਰੀਟਰੀਟ ਸੈਰੇਮਨੀ ਦੌਰਾਨ ਅਭਿਨੰਦਨ ਨੂੰ ਭੇਜਣ ਦੀ ਗੱਲ ਕਹੀ ਸੀ। ਅਜਿਹੇ ਵਿਚ ਕਵਰੇਜ ਰੋਕਣ ਲਈ ਬੀਟਿੰਗ ਰੀਟਰੀਟ ਰੱਦ ਕਰ ਦਿੱਤੀ ਗਈ। 1965 ਤੋਂ ਬਾਅਦ ਇਹ ਛੇਵਾਂ ਮੌਕਾ ਸੀ, ਜਦੋਂ ਇਹ ਸੈਰੇਮਨੀ ਨਹੀਂ ਹੋਈ। ਦੂਜੇ ਪਾਸੇ ਪਾਕਿ ਨੇ ਅਭਿਨੰਦਨ ਦੀ ਰਿਹਾਈ ਦਾ ਸਿੱਧਾ ਪ੍ਰਸਾਰਨ ਕੀਤਾ।

ਦੱਸ ਦੇਈਏ ਕਿ ਪਾਕਿਸਤਾਨੀ ਲੜਾਕੂ ਜਹਾਜ਼ ਐੱਫ.-16 ਨੂੰ ਮਾਰ ਡਿਗਾਉਣ ਤੋਂ ਬਾਅਦ ਅਭਿਨੰਦਨ ਦਾ ਫਾਈਟਰ ਪਲੇਨ ਮਿਗ ਵੀ ਕਰੈਸ਼ ਹੋ ਗਿਆ ਸੀ। ਇਸ ਤੋਂ ਬਾਅਦ ਅਭਿਨੰਦਨ ਦਾ ਪੈਰਾਸ਼ੂਟ ਪੀ. ਓ. ਕੇ. 'ਚ ਪੁੱਜ ਗਿਆ ਸੀ, ਜਿੱਥੇ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ।


author

cherry

Content Editor

Related News