ਅੰਮ੍ਰਿਤਸਰ 'ਚ 7 ਗਾਂਵਾਂ ਤੇ 1 ਸਾਨ੍ਹ ਦੀ ਭੇਦਭਰੇ ਹਾਲਾਤ 'ਚ ਮੌਤ

Monday, Feb 18, 2019 - 12:58 PM (IST)

ਅੰਮ੍ਰਿਤਸਰ 'ਚ 7 ਗਾਂਵਾਂ ਤੇ 1 ਸਾਨ੍ਹ ਦੀ ਭੇਦਭਰੇ ਹਾਲਾਤ 'ਚ ਮੌਤ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਲੋਹਗੜ੍ਹ ਤੇ ਖੂਹ ਬੰਬੇ ਵਾਲਾ 'ਚ ਦੁਸਹਿਰਾ ਗਰਾਊਂਡ 'ਚ 7 ਗਾਂਵਾਂ ਤੇ ਇਕ ਸਾਨ੍ਹ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਗਾਂਵਾਂ 'ਚੋਂ ਪੰਜ ਗਾਂਵਾਂ ਪ੍ਰੇਮ ਲਤਾ ਨਾਂ ਦੀ ਮਹਿਲਾ ਦੀਆਂ ਸਨ। ਇਸ ਸਬੰਧੀ ਪ੍ਰੇਮ ਲਤਾ ਦਾ ਕਹਿਣਾ ਹੈ ਕਿ ਉਸ ਦੀਆਂ ਗਾਂਵਾਂ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਥੇ ਹੀ ਇਲਾਕਾ ਵਾਸੀਆਂ ਨੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗਾਂਵਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਸੇ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਹੈ।

ਦੋ ਵੱਖ-ਵੱਖ ਥਾਵਾਂ 'ਤੇ 1 ਸਾਨ੍ਹ ਸਮੇਤ 7 ਗਊਆਂ ਦੀ ਮੌਤ ਨਾਲ ਇਲਾਕਾ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਅੱਗੇ ਦੋਸ਼ੀਆਂ ਦੀ ਭਾਲ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।


author

Baljeet Kaur

Content Editor

Related News