100 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ
Monday, Apr 15, 2019 - 04:05 AM (IST)

ਅੰਮ੍ਰਿਤਸਰ (ਜਗਤਾਰ)-ਬੀਤੇ ਦਿਨੀਂ ਪਿੰਡ ਬੰਡਾਲਾ ਵਿਖੇ ਬਲਕਾਰ ਸਿੰਘ ਦੋਧੀ ਤੇ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਵੱਲੋਂ 5 ਰੋਜ਼ਾ ਪ੍ਰਭਾਵਸ਼ਾਲੀ ਧਾਰਮਿਕ ਪ੍ਰੋਗਰਾਮ ਕਰਨ ਸਮੇਂ ਜਿਹਡ਼ਾ ਕਥਾ-ਕੀਰਤਨ ਕੀਤਾ ਗਿਆ, ਉਸ ’ਤੇ ਪਿੰਡ ਵਾਸੀਆਂ ਨੇ ਗੌਰ ਕਰਦਿਆਂ ਸਿੱਖ ਜਗਤ ਨਾਲ ਜੁਡ਼ਨ ਦਾ ਪ੍ਰਣ ਲਿਆ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 100 ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਗਿਆ। ਇਸ ਮੌਕੇ ਬਲਕਾਰ ਸਿੰਘ ਦੋਧੀ, ਬਾਬਾ ਜ਼ੋਰਾਵਰ ਸਿੰਘ ਟਾਂਡਾ ਆਦਿ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀਡ਼੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਮਾਪੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋਡ਼ਨ ਲਈ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਘਰ ਨਾਲ ਜੋਡ਼ਨ। ਇਸ ਮੌਕੇ ਡੀ. ਐੱਸ. ਪੀ. ਲਖਵਿੰਦਰ ਸਿੰਘ, ਹੈਪੀ ਮਾਨਾਂਵਾਲਾ, ਬਲਜੀਤ ਸਿੰਘ ਹੁੰਦਲ, ਦੀਪਕ ਬਹਿਲ, ਬਾਬਾ ਬੂਟਾ ਸਿੰਘ, ਬਾਬਾ ਜ਼ੋਰਾਵਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਸਰਪੰਚ ਰਾਜਵਿੰਦਰ ਸਿੰਘ, ਧਰਮਿੰਦਰ ਸਿੰਘ, ਹਰਕੀਰਤ ਸਿੰਘ ਮਲੇਸ਼ੀਆ, ਗੁਰਕੀਰਤ ਸਿੰਘ, ਹਰਕੀਰਤ ਸਿੰਘ, ਲੱਖਾ ਸਿੰਘ, ਬਲਵਿੰਦਰ ਸਿੰਘ ਤੇ ਹੋਰ ਮੌਜੂਦ ਸਨ।