ਰਾਸਾ ਦੇ ਸਕੂਲਾਂ ਦੀਆਂ ਸਮਸਿਆਵਾਂ ਸਬੰਧੀ ਮੀਟਿੰਗ 30 ਨੂੰ

03/26/2019 4:42:53 AM

ਅੰਮ੍ਰਿਤਸਰ (ਦਲਜੀਤ)- ਮਾਨਤਾ ਪ੍ਰਾਪਤ ਅਤੇ ਐਫੀਲੇਟਿਡ ਸਕੂਲ ਐਸੋ. ਰਾਸਾ ਵੱਲੋਂ ਜ਼ਿਲੇ ਦੇ ਸਕੂਲਾਂ ਦੀ ਵਿਸ਼ੇਸ਼ ਮੀਟਿੰਗ 30 ਮਾਰਚ ਨੂੰ 12 ਵਜੇ ਰੇਲਵੇ ਰੋਡ ’ਤੇ ਸਥਿਤ ਸੀ. ਐੱਲ. ਐੱਚ. ਸਕੂਲ ਵਿਚ ਬੁਲਾਈ ਹੈ। ਮੀਟਿੰਗ ਵਿਚ ਸਕੂਲਾਂ ਨੂੰ ਆ ਰਹੀਆਂ ਸਾਹਮਣੇ ਸਮਸਿਆਵਾਂ ਸਬੰਧੀ-ਸਲਾਹ ਮਸ਼ਵਰਾ ਕੀਤਾ ਜਾਵੇਗਾ। ਇਹ ਜਾਣਕਾਰੀ ਰਾਸਾ ਦੇ ਸਿਆਸੀ ਜਨਰਲ ਸਕੱਤਰ ਪੰ. ਕੁਲਵੰਤ ਰਾਏ ਸ਼ਰਮਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਈ ਗੈਰ-ਠੀਕ ਪੱਤਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਸਬੰਧੀ ਸਕੂਲਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਮੀਟਿੰਗ ਵਿਚ ਸਕੂਲਾਂ ਦੀਆਂ ਸਮਸਿਆਵਾਂ ਨੂੰ ਸੁਣਕੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਸਮਸਿਆਵਾਂ ਦਾ ਹੱਲ ਜ਼ਰੂਰ ਕੱਢਿਆ ਜਾਵੇਗਾ। ਸ਼ਰਮਾ ਨੇ ਕਿਹਾ ਕਿ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਮੀਟਿੰਗ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ।

Related News