ਪੀਪਲ ਫਾਰ ਹਿਊਮਨ ਰਾਈਟਸ ਸੰਸਥਾ ਨੇ ਪਰਿਵਾਰਾਂ ਨੂੰ ਭੇਟ ਕੀਤਾ ਰਾਸ਼ਨ
Thursday, Feb 14, 2019 - 04:33 AM (IST)
ਅੰਮ੍ਰਿਤਸਰ (ਵਡ਼ੈਚ)-ਪੀਪਲ ਫਾਰ ਹਿਊਮਨ ਰਾਈਟਸ ਸੰਸਥਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ। ਸੰਸਥਾ ਦੇ ਮੁਖੀ ਡਾ. ਚਰਨਜੀਤ ਸਿੰਘ ਚੇਤਨਪੁਰਾ ਨੇ ਟੀਮ ਸਾਥੀਆਂ ਸਮੇਤ ਰਾਸ਼ਨ ਵੰਡਦਿਆਂ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜ਼ਰੂਰਤਮੰਦ ਪਰਿਵਾਰਾਂ ਦਾ ਸਹਿਯੋਗ ਕਰ ਕੇ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਨੇਕ ਕਮਾਈ ’ਚੋਂ ਕੁਝ ਨਾ ਕੁਝ ਹਿੱਸਾ ਲੋਡ਼ਵੰਦ ਪਰਿਵਾਰਾਂ ਲਈ ਕੱਢਣਾ ਚਾਹੀਦਾ ਹੈ। ਇਸ ਮੌਕੇ ਅਮਰਜੀਤ ਸਿੰਘ ਭਾਟੀਆ, ਜਗਦੀਸ਼ ਮੈਥਿਊ, ਡਾ. ਹਰਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਰਜਿੰਦਰ ਕੌਰ, ਰਿਤੂ ਸ਼ਰਮਾ, ਉਂਕਾਰ ਸਿੰਘ, ਕਲਵਾ ਸਿੰਘ, ਰੋਹਿਤ, ਅਮਨਦੀਪ ਸਿੰਘ, ਸਤਬੀਰ ਸਿੰਘ, ਹਰਜੋਤ ਸਿੰਘ, ਅਸ਼ਵਨੀ ਕੁਮਾਰ, ਬ੍ਰਿਜ ਮੋਹਨ ਸਿੰਘ, ਨਰੇਸ਼ ਮਹਾਜਨ, ਡਾ. ਪਰਮਿੰਦਰ ਸਿੰਘ, ਰਣਜੀਤ ਸਿੰਘ, ਆਦਰਸ਼ ਮਹਾਜਨ, ਸਤੀਸ਼ ਕੁਮਾਰ ਤੇ ਸੁਖਦੇਵ ਸਿੰਘ ਮੌਜੂਦ ਸਨ।
