ਮਹਾਪੁਰਸ਼ ਲੰਗਰ ਹਾਲ ਦੇ ਉੱਪਰ ਹੀ ਦੀਵਾਨ ਹਾਲ ਤਿਆਰ ਕਰਨਗੇ : ਬਿੱਟੂ ਚੱਕ ਮੁਕੰਦ

Tuesday, Jan 29, 2019 - 10:32 AM (IST)

ਮਹਾਪੁਰਸ਼ ਲੰਗਰ ਹਾਲ ਦੇ ਉੱਪਰ ਹੀ ਦੀਵਾਨ ਹਾਲ ਤਿਆਰ ਕਰਨਗੇ : ਬਿੱਟੂ ਚੱਕ ਮੁਕੰਦ
ਅੰਮ੍ਰਿਤਸਰ (ਜ.ਬ)-ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਚੱਕ ਮੁਕੰਦ, ਜਿਥੇ ਕਿ ਸੱਚਖੰਡ ਵਾਸੀ ਸੰਤ ਬਾਬਾ ਲੱਖਾ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਨੇ 2002 ਦੇ ਕਰੀਬ ਇਸ ਅਸਥਾਨ ਦੀ ਕਾਰ ਸੇਵਾ ਆਰੰਭ ਕੀਤੀ ਸੀ। ਮਹਾਪੁਰਸ਼ਾਂ ਨੇ ਗੁਰੂਘਰ ਦੀ ਸੁੰਦਰ ਅਲੀਸ਼ਾਨ ਇਮਾਰਤ ਤਿਆਰ ਕਰਵਾਈ ਸੀ ਅਤੇ ਹੁਣ ਮੌਜੂਦਾ ਜਥੇਦਾਰ ਬਾਬਾ ਸਤਨਾਮ ਸਿੰਘ ਗੁਰੂ ਕਾ ਬਾਗ ਵਾਲੇ ਅਤੇ ਜਥੇਦਾਰ ਬਾਬਾ ਕ੍ਰਿਪਾਲ ਸਿੰਘ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਥੋਂ ਦੀ ਕਾਰ ਸੇਵਾ ਵੱਡੇ ਪੱਧਰ ’ਤੇ ਚਲਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਅਤੇ ਮਹਾਪੁਰਸ਼ਾਂ ਦੇ ਸੈਕਟਰੀ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਨੇ ਦੱਸਿਆ ਕਿ ਮਹਾਪੁਰਸ਼ਾਂ ਨੇ ਗੁਰਦੁਆਰਾ ਸਾਹਿਬ ਦੀ ਸੁੰਦਰ ਆਲੀਸ਼ਾਨ ਇਮਾਰਤ ਦੇ ਨਾਲ ਹੀ ਸੁੰਦਰ ਦਰਸ਼ਨੀ ਡਿਊਡ਼ੀ ਵੀ ਤਿਆਰ ਕਰਵਾਈ ਹੈ ਅਤੇ ਨਾਲ ਹੀ ਸੁੰਦਰ ਪਾਰਕ ਬਣਾਈ ਹੈ। ਹੁਣ ਮਹਾਪੁਰਸ਼ਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਸੁੰਦਰ ਲੰਗਰ ਹਾਲ ਬਣਾਉਣ ਦੀ ਸ਼ੁਰੂਆਤ ਕੀਤੀ ਹੈ ਅਤੇ ਬਣ ਰਹੇ ਇਸ ਲੰਗਰ ਹਾਲ ਦੇ ਉੱਪਰ ਹੀ ਦੀਵਾਨ ਹਾਲ ਵੀ ਤਿਆਰ ਕੀਤਾ ਜਾਵੇਗਾ।ਬਿੱਟੂ ਚੱਕ ਮੁਕੰਦ ਨੇ ਕਿਹਾ ਕਿ ਮਹਾਪੁਰਸ਼ ਜਿਥੇ ਗੁਰੂਘਰ ਦੀਆਂ ਸੁੰਦਰ ਇਮਾਰਤਾਂ ਤਿਆਰ ਕਰਵਾ ਰਹੇ ਹਨ ਉਥੇ ਹੀ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦੇਣ ਲਈ ਸੱਚਖੰਡ ਵਾਸੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਮੁਫਤ ਗੁਰਮਤਿ ਸੰਗੀਤ ਅਕੈਡਮੀ ਵੀ ਚਲਾ ਰਹੇ ਹਨ।ਅਖੀਰ ਵਿਚ ਉਨ੍ਹਾਂ ਕਿਹਾ ਕਿ ਮਹਾਪੁਰਸ਼ ਬਾਬਾ ਸਤਨਾਮ ਸਿੰਘ ਗੁਰੂ ਕਾ ਬਾਗ ਵਾਲੇ ਅਤੇ ਜਥੇਦਾਰ ਬਾਬਾ ਕ੍ਰਿਪਾਲ ਸਿੰਘ ਵੱਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਵਿਚ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਤਨ, ਮਨ, ਧਨ ਨਾਲ ਸਹਿਯੋਗ ਕਰ ਰਹੀਆਂ ਹਨ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਸ਼ਾਹ, ਬਾਬਾ ਗੁਰਸੇਵਕ ਸਿੰਘ, ਜਸਵੰਤ ਸਿੰਘ ਆਦਿ ਨਗਰ ਦੀਆਂ ਸੰਗਤਾਂ ਹਾਜ਼ਰ ਸਨ।

Related News