ਐੱਸ. ਡੀ. ਓ. ਜਰਨੈਲ ਸਿੰਘ ਨੂੰ ਕੀਤਾ ਸਨਮਾਨਿਤ
Tuesday, Jan 29, 2019 - 10:31 AM (IST)

ਅੰਮ੍ਰਿਤਸਰ (ਵਰਿੰਦਰ)-ਪਿਛਲੇ ਦਿਨੀਂ ਤਰਨਤਾਰਨ ਤੋਂ ਅਜਨਾਲਾ ਬਦਲ ਕੇ ਆਏ ਐੱਸ. ਡੀ. ਓ. ਜਰਨੈਲ ਸਿੰਘ ਦੇ ਬਤੌਰ ਮੰਡਲ ਅਜਨਾਲਾ ਦਾ ਐੱਸ. ਡੀ. ਓ. ਅਹੁਦਾ ਸੰਭਾਲਣ ਉਪਰੰਤ ਅੱਜ ਕੀਰਤਨ ਦਰਬਾਰ ਸੋਸਾਇਟੀ ਅਜਨਾਲਾ ਦੇ ਆਗੂਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ। ਇਸ ਮੌਕੇ ਐੱਸ. ਡੀ. ਓ. ਜਨਰੈਲ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਪਾਵਰਕਾਮ ਵੱਲੋਂ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਤੌਰ ’ਤੇ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੋਸਾਇਟੀ ਦੇ ਸੀਨੀਅਰ ਆਗੂ ਭਾਈ ਭੁਪਿੰਦਰ ਸਿੰਘ ਬੈਂਕ ਵਾਲੇ ਅਤੇ ਕਰਮਜੀਤ ਸਿੰਘ ਗੋਲਡੀ ਰਿਆਡ਼ ਸਮੇਤ ਹੋਰਨਾਂ ਵੱਲੋਂ ਐੱਸ. ਡੀ. ਓ. ਜਰਨੈਲ ਸਿੰਘ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਗੁਰਪ੍ਰੀਤ ਸਿੰਘ ਰਿਆਡ਼, ਅਮਰਜੀਤ ਸਿੰਘ ਬਾਜਵਾ, ਪਰਮਜੀਤ ਸਿੰਘ ਭਿੰਡਰ , ਰਣਜੀਤ ਸਿੰਘ, ਜੇ.ਈ ਕੁਲਦੀਪ ਸਿੰਘ ਭੁੱਲਰ, ਦਲਜੀਤ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਸ਼ਾਹਪੁਰ, ਰਣਯੋਧ ਸਿੰਘ, ਮਨਜੀਤ ਸਿੰਘ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ।