ਗੁ. ਚੇਲੇਆਣਾ ਸਾਹਿਬ ਵਿਖੇ ਸਾਲਾਨਾ ਜੋਡ਼ ਮੇਲਾ
Tuesday, Jan 29, 2019 - 10:30 AM (IST)

ਅੰਮ੍ਰਿਤਸਰ (ਅਠੌਲਾ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਮਹਿਸਮਪੁਰ ਖੁਰਦ ਵਿਖੇ ਸਥਿਤ ਗੁਰਦੁਆਰਾ ਸ੍ਰੀ ਚੇਲੇਆਣਾ ਸਾਹਿਬ ਵਿਖੇ ਬਾਬਾ ਜੱਸਾ ਜੀ ਸ਼ਹੀਦ ਦੀ ਯਾਦ ਵਿਚ ਸਾਲਾਨਾ ਜੋਡ਼ ਮੇਲਾ ਮਨਾਇਆ ਗਿਆ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨਾਂ ਵਿਚ ਪ੍ਰਸਿੱਧ ਕਵੀਸ਼ਰ ਸੁਲੱਖਣ ਸਿੰਘ ਰਿਆਡ਼, ਮੱਖਣ ਸਿੰਘ ਦਸ਼ਮੇਸ਼ ਨਗਰੀਆ, ਗਿਆਨੀ ਬਲਬੀਰ ਸਿੰਘ ਪਾਸਰ, ਭਾਈ ਕੁਲਦੀਪ ਸਿੰਘ ਖਾਪਡ਼ਖੇਡ਼ੀ ਆਦਿ ਨੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਮੁੱਖ ਸੇਵਾਦਾਰ ਬਾਬਾ ਨਵਤੇਜ ਸਿੰਘ, ਸਰਪੰਚ ਸਲਵਿੰਦਰ ਸਿੰਘ, ਪ੍ਰਤਾਪ ਸਿੰਘ ਸਾਬਕਾ ਸਰਪੰਚ, ਪ੍ਰਧਾਨ ਦਲਬੀਰ ਸਿੰਘ, ਬਲਦੇਵ ਸਿੰਘ, ਬਾਜ ਸਿੰਘ, ਦਲੀਪ ਸਿੰਘ, ਬਲਵੰਤ ਸਿੰਘ ਮੰਚ ਸੰਚਾਲਕ ਅਤੇ ਹੋਰ ਹਾਜ਼ਰ ਸਨ ।