ਦਸਮੇਸ਼ ਨਗਰ ਦੇ ਲਾਭਪਾਤਰੀਆਂ ਨੂੰ ਨਵੀਂ ਪੈਨਸ਼ਨ ਦੇ ਸਰਟੀਫਿਕੇਟ ਵੰਡੇ

Tuesday, Jan 29, 2019 - 10:29 AM (IST)

ਦਸਮੇਸ਼ ਨਗਰ ਦੇ ਲਾਭਪਾਤਰੀਆਂ ਨੂੰ ਨਵੀਂ ਪੈਨਸ਼ਨ ਦੇ ਸਰਟੀਫਿਕੇਟ ਵੰਡੇ
ਅੰਮ੍ਰਿਤਸਰ (ਛੀਨਾ)-ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਦਸਮੇਸ਼ ਨਗਰ ਦੇ ਬੁਢਾਪਾ, ਵਿਧਵਾ ਤੇ ਅੰਗਹੀਣ ਲਾਭਪਾਤਰੀਆਂ ਨੂੰ ਵਿਧਾਇਕ ਬੰਡਾਲਾ ਦੇ ਪੀ. ਏ. ਜਸਇੰਦਰ ਸਿੰਘ ਤੇ ਸਰਪੰਚ ਸ਼ੁੱਭਕਰਮਨ ਦਿਆਲ ਸਿੰਘ ਨੇ ਨਵੀਂ ਲਗਵਾਈ ਗਈ ਪੈਨਸ਼ਨ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਗੱਲਬਾਤ ਕਰਦਿਆਂ ਪੀ. ਏ. ਜਸਇੰਦਰ ਸਿੰਘ ਤੇ ਸਰਪੰਚ ਸ਼ੁੱਭਕਰਮਨ ਦਿਆਲ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਪਿੰਡ ਦਸਮੇਸ਼ ਨਗਰ ਦੇ ਨਿਵਾਸੀਆਂ ਨੂੰ ਸਰਕਾਰ ਦੀਆਂ ਸਭ ਸਹੂਲਤਾ ਪੱਖਪਾਤ ਰਹਿਤ ਬਿਨਾਂ ਖੱਜਲ ਖੁਆਰੀ ਤੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ’ਚ ਧਡ਼ੇਬੰਦੀ ਤੋਂ ਉਪਰ ਉਠ ਕੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਜਿਸ ਸਦਕਾ ਆਉਣ ਵਾਲੇ ਥੋਡ਼ੇ ਸਮੇਂ ਤੱਕ ਪਿੰਡ ਦਾ ਕੋਈ ਵੀ ਕੰਮ ਅਧੂਰਾ ਨਜ਼ਰ ਨਹੀਂ ਆਵੇਗਾ। ਇਸ ਸਮੇਂ ਸਾਬਕਾ ਸਰਪੰਚ ਜਗੀਰ ਸਿੰਘ, ਬਲਾਕ ਸੰਮਤੀ ਮੈਂਬਰ ਰਾਮ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਅਜੀਤ ਸਿੰਘ, ਅਮਨਦੀਪ ਸਿੰਘ ਆਡ਼ਤੀਆ, ਅਮਰਜੀਤ ਸਿੰਘ ਜਪਾਨ, ਰਾਜਵਿੰਦਰ ਸਿੰਘ ਰਾਜੂ, ਸੁਖਦੇਵ ਸਿੰਘ, ਸਮਸ਼ੇਰ ਸਿੰਘ, ਅਜੈਬ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ, ਹਰਮਨ ਸੋਹੀ, ਡਾ.ਸੁਖਚੈਨ ਸਿੰਘ, ਬਚਿੱਤਰ ਸਿੰਘ ਸੋਹੀ, ਫਤਿਹ ਸਿੰਘ, ਸਰਦੂਲ ਸਿੰਘ ਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।

Related News