ਪਰਿਵਾਰ ਸਮਝਦਾ ਸੀ ਵਿਦੇਸ਼ ''ਚ ਹੈ ਮੁੰਡਾ,  ਝਾੜੀਆਂ ''ਚੋਂ ਮਿਲੀ ਲਾਸ਼

Monday, Mar 11, 2019 - 05:11 PM (IST)

ਪਰਿਵਾਰ ਸਮਝਦਾ ਸੀ ਵਿਦੇਸ਼ ''ਚ ਹੈ ਮੁੰਡਾ,  ਝਾੜੀਆਂ ''ਚੋਂ ਮਿਲੀ ਲਾਸ਼

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਪਿੰਡ ਥੀਹਰੀਵਾਲ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਝਾੜੀਆਂ 'ਚੋਂ ਇਕ ਨੌਜਵਾਨ ਦੀ ਖੂਨ ਨਾਲ ਭਿੱਜੀ ਲਾਸ਼ ਮਿਲੀ, ਨੌਜਵਾਨ ਦੇ ਸੱਜੇ ਕੰਨ ਕੋਲ ਗੋਲੀ ਲੱਗੀ ਹੋਈ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ, ਜੋ ਕੁਝ ਕੇਸਾਂ 'ਚ ਪੁਲਸ ਨੂੰ ਲੋੜੀਂਦਾ ਸੀ ਪਰ ਪਿਛਲੇ ਦੋ ਸਾਲਾਂ ਤੋਂ ਉਸਦੀ ਕੋਈ ਖੋਜ ਖਬਰ ਨਹੀਂ ਸੀ। ਪਰਿਵਾਰ ਨੂੰ ਵੀ ਲੱਗਦਾ ਸੀ ਕਿ ਸਤਨਾਮ ਸਿੰਘ ਵਿਦੇਸ਼ ਚਲਾ ਗਿਆ ਹੈ ਪਰ ਅੱਜ ਉਸਦੀ ਇਸ ਹਾਲਤ 'ਚ ਲਾਸ਼ ਵੇਖ ਕੇ ਪਰਿਵਾਰ ਦੇ ਵੀ ਹੋਸ਼ ਉੱਡ ਗਏ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਦਾ ਪੁਰਾਣਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਤਨਾਮ ਸਿੰਘ ਸੱਤਾ ਦੇ ਨਾਮੀ ਗੈਂਗਸਟਰ ਨਾਲ ਸੰਬੰਧ ਹੈ। ਉਸਦੀ ਹੱਤਿਆ ਕਿਸਨੇ ਤੇ ਕਿਉਂ ਕੀਤੀ? ਇਸ ਸਵਾਲ ਦਾ ਜਵਾਬ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।


author

Baljeet Kaur

Content Editor

Related News