ਮਾਮੂਲੀ ਤਕਰਾਰ ਦੇ ਚੱਲਦਿਆ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ

Friday, Mar 06, 2020 - 11:03 AM (IST)

ਮਾਮੂਲੀ ਤਕਰਾਰ ਦੇ ਚੱਲਦਿਆ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ

ਅੰਮ੍ਰਿਤਸਰ (ਅਰੁਣ) : ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਭੈਣੀ ਗਿੱਲਾਂ 'ਚ ਮਾਮੂਲੀ ਤਕਰਾਰ ਦੇ ਚੱਲਦਿਆ ਇਕ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਮੌਕੇ ਤੋਂ ਦੌੜੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਮ੍ਰਿਤਕ ਦੇ ਪਿਤਾ ਲਖਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨਿਰਵੈਰ ਸਿੰਘ (40) ਦੀ ਅੱਡਾ ਨੰਗਲੀ ਵਿਖੇ ਕੁਲਚਾ ਲੈਂਡ ਨਾਂ ਦੀ ਦੁਕਾਨ ਹੈ। ਉਸ ਦੇ ਲੜਕੇ ਨੇ ਆਪਣੀ ਇਸ ਦੁਕਾਨ ਦਾ ਸਾਮਾਨ ਡੇਢ ਲੱਖ ਰੁਪਏ 'ਚ ਭੈਣੀ ਗਿੱਲਾਂ ਵਾਸੀ ਅਮਰਿੰਦਰ ਸਿੰਘ ਸੋਨੂੰ ਪੁੱਤਰ ਗੁਰਮੀਤ ਸਿੰਘ ਨੂੰ ਵੇਚ ਕੇ ਰਕਮ ਵਸੂਲ ਲਈ ਸੀ।

ਉਨ੍ਹਾਂ ਦੱਸਿਆ ਕਿ ਨਿਰਵੈਲ ਸਿੰਘ ਨੇ ਦੁਕਾਨ ਦਾ ਸਾਮਾਨ ਆਪਣੇ ਸਾਲੇ ਰਛਪਾਲ ਸਿੰਘ ਨੂੰ ਚੁਕਾ ਦਿੱਤਾ ਸੀ ਅਤੇ ਅਮਰਿੰਦਰ ਸਿੰਘ ਕੋਲੋਂ ਲਈ ਰਕਮ ਉਸ ਨੂੰ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਪੈਸੇ ਲੈਣ ਲਈ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਘਰ ਚੱਕਰ ਲਾਉÎਣੇ ਸ਼ੁਰੂ ਦਿੱਤੇ। 3 ਮਾਰਚ ਦੀ ਰਾਤ ਕਰੀਬ 9.30 ਵਜੇ ਉਹ ਅਤੇ ਉਸ ਦਾ ਲੜਕਾ ਅਮਰਿੰਦਰ ਸਿੰਘ ਦੇ ਘਰ ਜਲਦ ਹੀ ਰਕਮ ਦੇਣ ਬਾਰੇ ਕਹਿਣ ਗਏ ਸਨ ਪਰ ਅਮਰਿੰਦਰ ਸਿੰਘ ਨੇ ਗੁੱਸੇ 'ਚ ਆ ਕੇ 12 ਬੋਰ ਰਾਈਫਲ ਨਾਲ ਨਿਰਵੈਲ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


author

Baljeet Kaur

Content Editor

Related News