ਗੰਨੇ ਦੇ ਖੇਤ ''ਚੋਂ ਮਿਲੀ ਔਰਤ ਦੀ ਲਾਸ਼
Sunday, Dec 09, 2018 - 02:18 PM (IST)

ਅੰਮ੍ਰਿਤਸਰ (ਸੁਮਿਤ ਖੰਨਾ) - ਅੰਮ੍ਰਿਤਸਰ 'ਚ 12 ਦਿਨਾਂ ਤੋਂ ਲਾਪਤਾ ਇਕ ਔਰਤ ਦੀ ਲਾਸ਼ ਗੰਨੇ ਦੇ ਖੇਤਾਂ 'ਚੋਂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੀ ਰਹਿਣ ਵਾਲੀ ਬਿਮਲਾ ਦੇਵੀ 27 ਨਵੰਬਰ ਨੂੰ ਉਸ ਵੇਲੇ ਲਾਪਤਾ ਹੋ ਗਈ ਸੀ ਜਦੋਂ ਉਹ ਖੇਤਾਂ 'ਚੋਂ ਸਾਗ ਤੋੜਣ ਗਈ ਸੀ। ਅੱਜ ਉਸਦੀ ਲਾਸ਼ ਗੰਨੇ ਦੇ ਖੇਤਾਂ 'ਚੋਂ ਮਿਲੀ। ਔਰਤ ਨਾਲ ਜਬਰ-ਜ਼ਨਾਹ ਤੋਂ ਬਾਅਦ ਕਤਲ ਹੋਣ ਦਾ ਸ਼ੱਕ ਜਤਾਇਆ ਜਾ ਰਹੀ ਹੈ ਕਿਉਂਕਿ ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਹਨ ਜਦਕਿ ਤਨ 'ਤੇ ਕੱਪੜੇ ਵੀ ਨਹੀਂ ਸਨ। ਮ੍ਰਿਤਕਾ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।