ਗੁਰੂ ਨਗਰੀ ’ਚ ਮੌਸਮ ਨੇ ਬਦਲਿਆ ਮਿਜਾਜ਼, ਠੰਡੀਆਂ ਹਵਾਵਾਂ ਚੱਲਣ ’ਤੇ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Thursday, May 19, 2022 - 11:01 AM (IST)
ਅੰਮ੍ਰਿਤਸਰ (ਰਮਨ) - ਗੁਰੂ ਨਗਰੀ ਅੰਮ੍ਰਿਤਸਰ ’ਚ ਪਿਛਲੇ ਕੁਝ ਦਿਨਾਂ ਤੋਂ ਆਸਮਾਨ ਤੋਂ ਅੱਗ ਵਾਂਗ ਵਰ੍ਹ ਰਹੀ ਗਰਮੀ ਤੋਂ ਸ਼ਹਿਰ ਵਾਸੀਆਂ ਨੂੰ ਪਿਛਲੇ 2 ਦਿਨਾਂ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਬੀਤੇ ਦਿਨ ਰਾਤ ਸਮੇਂ ਅਚਾਨਕ ਮੌਸਮ ’ਚ ਤਬਦੀਲੀ ਆਉਦਿਆਂ ਠੰਡੀਆਂ ਤੇਜ਼ ਹਵਾਵਾਂ ਚੱਲਣ ਨਾਲ ਜਿੱਥੇ ਲੋਕਾਂ ਨੇ ਰਾਤ ਸਮੇਂ ਤਾਜ਼ੀਆਂ ਠੰਡੀਆਂ ਹਵਾਵਾਂ ਦਾ ਲੁਤਫ ਲਿਆ ਉੱਥੇ ਗਰਮੀ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ।
ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ
ਦੱਸਣਯੋਗ ਹੈ ਕਿ ਮੌਸਮ ’ਚ ਜਿੱਥੇ ਅਚਾਨਕ ਮਿਜਾਜ਼ ਬਦਲਿਆ ਉੱਥੇ ਰਾਤ ਅਤੇ ਦਿਨ ਸਮੇਂ ਗਰਮੀ ਵਿਚ ਕੁਝ ਤਬਦੀਲੀ ਆਈ ਹੈ। ਸ਼ਹਿਰਾਂ ’ਚ ਲੋਕ ਗਰਮੀ ਤੋਂ ਬਚਣ ਲਈ ਠੰਡੀਆਂ ਚੀਜ਼ਾ ਦਾ ਸੇਵਨ ਕਰ ਰਹੇ ਹਨ ਤੇ ਘਰਾਂ ਵਿਚ ਏ. ਸੀਜ਼ ਦਾ ਵੀ ਖੂਬ ਆਨੰਦ ਮਾਣ ਰਹੇ ਹਨ। ਦੂਸਰੇ ਪਾਸੇ ਪਾਵਰਕਾਮ ਵਿਭਾਗ ਵੀ ਬਿਜਲੀ ਦੇ ਕੱਟ ਲਗਾਤਾਰ ਲਾ ਰਿਹਾ ਹੈ ਪਰ ਗਰਮੀ ਥੋੜ੍ਹੀ ਘੱਟਣ ਨਾਲ ਠੰਡੀਆਂ ਹਵਾਵਾਂ ਸਾਰਾ ਦਿਨ ਚੱਲਣ ’ਤੇ ਲੋਕਾਂ ਦੇ ਪਸੀਨੇ ਛੁੱਟਣੇ ਘੱਟ ਨਜ਼ਰ ਆ ਰਹੇ ਹਨ। ਸੂਤਰਾਂ ਅਨੁਸਾਰਾਂ ਮੌਸਮ ’ਚ ਆਈ ਤਬਦੀਲੀ ਤੋਂ ਇੰਝ ਜਾਪਦਾ ਹੈ ਕਿ ਕੁਝ ਦਿਨਾਂ ’ਚ ਮੀਂਹ ਵੀ ਪੈ ਸਕਦਾ ਹੈ, ਜਿਸ ਤੋਂ ਲੋਕਾਂ ਨੂੰ ਗਰਮੀ ਤੋਂ ਵਧੇਰੇ ਰਾਹਤ ਪਾਈ ਦੇਖੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ: ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ