ਕਿਸਾਨੀ ਸੰਘਰਸ਼ ''ਤੇ ਬੋਲੀ 8 ਸਾਲਾ ਤ੍ਰਿਪਤੀ ਨੇ ਜਿੱਤੇ ਸਭ ਦੇ ਦਿਲ, ਮੋਦੀ ਨੂੰ ਕੀਤੀ ਇਹ ਅਪੀਲ
Tuesday, Dec 08, 2020 - 01:28 PM (IST)
ਅੰਮ੍ਰਿਤਸਰ (ਅਨਜਾਣ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਅੱਜ 13ਵੇਂ ਦਿਨ ਵੀ ਦਿੱਲੀ ਧਰਨੇ 'ਤੇ ਡੱੱਟੀਆਂ ਹੋਈਆਂ ਹਨ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਇਸ ਸੰਘਰਸ਼ 'ਚ ਕਿਸਾਨਾਂ ਨੂੰ ਸਿਆਸੀ ਦਲਾਂ, ਫਿਲਮੀ ਹਸਤੀਆਂ, ਕਲਾਕਾਰਾਂ ਸਮੇਤ ਸਮਾਜ ਦੇ ਵੱਖ-ਵੱਖ ਤਬਕਿਆਂ ਦਾ ਸਾਥ ਮਿਲ ਰਿਹਾ ਹੈ। ਕਿਸਾਨੀ ਸੰਘਰਸ਼ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਹੁਣ ਇਕ 8 ਸਾਲ ਦੀ ਬੱਚੀ ਨੇ ਵੀ ਮੋਦੀ ਨੂੰ ਅਪੀਲ ਕੀਤੀ ਹੈ। ਬੱਚੀ ਤ੍ਰਿਪਤੀ ਸਹਿਜਰਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਦੀਆਂ ਅਸ਼ਲੀਲ ਹਰਕਤਾਂ ਤੋਂ ਪਰੇਸ਼ਾਨ ਬੱਚਾ ਨਿਕਲਿਆ ਖ਼ੁਦਕੁਸ਼ੀ ਕਰਨ, ਮਾਂ ਨਾਲ ਸਨ ਨਾਜਾਇਜ਼ ਸਬੰਧ
ਇਸ ਵੀਡੀਓ 'ਚ ਉਹ ਕਹਿ ਰਹੀ ਹੈ ਕਿ ''ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਸਾਨੂੰ ਤਾਲੀ ਵਜਾਉਣ ਲਈ ਕਹੀ ਤਾਂ ਅਸੀਂ ਤਾਲੀ ਵਜਾਈ, ਤੁਸੀਂ ਸਾਨੂੰ ਥਾਲੀ ਵਜਾਉਣ ਲਈ ਕਹੀ ਤਾਂ ਅਸੀਂ ਥਾਲੀ ਵੀ ਵਜਾਈ ਹਾਲਾਂਕਿ ਕੋਰੋਨਾ ਭਾਵੇਂ ਹੈਗਾ ਸੀ ਪਰ ਦਿੱਸਦਾ ਨਹੀਂ ਸੀ ਪਰ ਇੰਨੀ ਠੰਢ 'ਚ ਸੜਕਾਂ ਕੰਢੇ ਰੁਲ ਰਹੇ ਕਿਸਾਨ ਤਾਂ ਦਿਖਾਈ ਦਿੰਦੇ ਹਨ। ਹੁਣ ਤੁਸੀਂ ਵੀ ਸਾਡੀ ਗੱਲ ਮੰਨ ਕੇ ਕਿਸਾਨਾਂ ਦੇ ਹੱਕ 'ਚ ਫ਼ੈਸਲਾ ਦੇਵੋ ਤੇ ਖੇਤੀ ਸੁਧਾਰ ਕਾਨੂੰਨਾਂ ਨੂੰ ਵਾਪਸ ਲਵੋ।''ਦੱਸ ਦੇਈਏ ਕਿ ਇਹ ਛੋਟੀ ਬੱਚੀ ਤ੍ਰਿਪਤੀ ਸਹਿਜਰਾ ਸਾਬਕਾ ਕਾਂਗਰਸੀ ਕੌਂਸਲਰ ਸੁਰਜੀਤ ਸਿੰਘ ਸਹਿਜ਼ਰਾ ਦੀ ਪੋਤਰੀ ਅਤੇ ਯੂਥ ਕਾਂਗਰਸੀ ਆਗੂ ਗਗਨ ਸਹਿਜਰਾ ਦੀ ਬੇਟੀ ਹੈ, ਜਿਸਨੇ ਛੋਟੀ ਉਮਰੇ ਕਿਸਾਨਾਂ ਦੇ ਲਈ ਵੱਡੀ ਅਪੀਲ ਪ੍ਰਧਾਨ ਮੰਤਰੀ ਮੋਦੀ ਨੂੰ ਬੜੀ ਨਿਮਰਤਾ ਨਾਲ ਕੀਤੀ ਹੈ।
ਇਹ ਵੀ ਪੜ੍ਹੋ: ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ