ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਵੱਡੀ ਖ਼ਬਰ, ਘਟਨਾ ਲਈ ਨਗਰ-ਨਿਗਮ ਦੇ 4 ਮੁਲਾਜ਼ਮ ਦੋਸ਼ੀ ਕਰਾਰ
Friday, Jul 03, 2020 - 05:13 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਵਿਚ ਦਸਹਿਰਾ ਵਾਲੇ ਦਿਨ ਹੋਏ ਰੇਲ ਹਾਦਸੇ ਦੀ ਜਾਂਚ ਰਿਪੋਰਟ ਆਈ ਹੈ। ਜਾਣਕਾਰੀ ਮੁਤਾਬਕ ਰਿਟਾਇਰ ਜੱਜ ਅਮਰਜੀਤ ਸਿੰਘ ਕਟਾਰੀ ਦੀ ਅਗਵਾਈ 'ਚ ਹੋਈ ਜਾਂਚ ਰਿਪੋਰਟ 'ਚ ਸੁਸ਼ਾਂਤ ਭਾਟੀਆ, ਪੁਸ਼ਪਿੰਦਰ ਸਿੰਘ , ਕੇਵਲ ਸਿੰਘ , ਗਿਰੀਸ਼ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ। ਰਿਟਾਇਰ ਜੱਜ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਹੈ।
ਇਹ ਵੀ ਪੜ੍ਹੋਂ : ਗਰਭਵਤੀ ਧੀ ਨੂੰ ਪੱਖੇ ਨਾਲ ਲਟਕਦਾ ਵੇਖ ਪਰਿਵਾਰ ਹੋਇਆ ਬੇਸੁੱਧ, ਸਹੁਰਿਆਂ 'ਤੇ ਲਗਾਏ ਇਲਜ਼ਾਮ
ਦੱਸ ਦੇਈਏ ਕਿ 2018 'ਚ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ 'ਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਕਈ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਇਸ ਹਾਦਸੇ ਨੇ ਹਰ ਇਕ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਨ੍ਹਾਂ ਮਾਰੇ ਗਏ ਲੋਕਾਂ 'ਚੋਂ ਕੁਝ ਪਰਿਵਾਰ ਇਹੋ ਜਿਹੇ ਹਨ, ਜਿਨ੍ਹਾਂ ਦੇ ਅੱਗੇ ਪਿੱਛੇ ਕਮਾਉਣ ਵਾਲਾ ਕੋਈ ਨਹੀਂ ਰਿਹਾ ਸੀ।
ਇਹ ਵੀ ਪੜ੍ਹੋਂ : ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ