ਸਿੱਧੂ ਨੇ ਚਲਾਈਆਂ ਸੁਖਬੀਰ ਦੀਆਂ ਬੱਸਾਂ

Monday, Jan 28, 2019 - 04:26 PM (IST)

ਸਿੱਧੂ ਨੇ ਚਲਾਈਆਂ ਸੁਖਬੀਰ ਦੀਆਂ ਬੱਸਾਂ

ਅੰਮ੍ਰਿਤਸਰ : ਸੁਖਬੀਰ ਬਾਦਲ ਦਾ ਡਰੀਮ ਪ੍ਰਾਜੈਕਟ ਬੀ.ਆਰ.ਟੀ. ਐੱਸ ਜੋ ਸਾਲਾਂ ਤੋਂ ਲਟਕਿਆ ਪਿਆ ਸੀ, ਅੱਜ ਉਸਨੂੰ ਸੁਖਬੀਰ ਦੇ ਕੱਟੜ ਵਿਰੋਧੀ ਨਵਜੋਤ ਸਿੱਧੂ ਨੇ ਪੂਰਾ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਅੱਜ ਗੁਰੂ ਨਗਰੀ 'ਚ ਬੀ.ਆਰ ਟੀ. ਐੱਸ ਯਾਨੀ ਕਿ ਮੈਟਰੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਚਾਲੂ ਕਰ ਦਿੱਤਾ ਹੈ ਤੇ ਸੁਖਬੀਰ ਦੇ ਵਾਅਦੇ ਮੁਤਾਬਕ ਵਿਦਿਆਰਥੀਆਂ ਨੂੰ ਪਹਿਲੇ 3 ਮਹੀਨੇ ਇਹ ਸੇਵਾ ਮੁਫਤ ਦਿੱਤੀ ਜਾਵੇਗੀ। ਸਿੱਧੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਕੁੱਲ 47 ਸਟੇਸ਼ਨ ਬਣਾਏ ਗਏ ਹਨ, ਜਿਸ 'ਤੇ 93 ਨਵੀਂਆਂ ਏਸੀ ਬੱਸਾਂ ਚਲਾਈਆਂ ਗਈਆਂ ਹਨ। ਇਸਦੇ ਨਾਲ ਹੀ ਸਿੱਧੂ ਨੇ 6 ਮਹੀਨਿਆਂ ਦੇ ਅੰਦਰ ਸ਼ਹਿਰ 'ਚੋਂ ਡੰਪ ਚੁਕਵਾਏ ਜਾਣ ਦਾ ਐਲਾਨ ਕੀਤਾ ਤੇ ਦੱਸਿਆ ਕਿ 3 ਕਰੋੜ ਦੀ ਲਾਗਤ ਨਾਲ ਗੁੜਗਾਓਂ ਤੋਂ ਮਸ਼ੀਨਾਂ ਲਿਆ ਕੇ ਦੋਵੇਂ ਡੰਪ ਸਾਫ ਕਰ ਇਥੇ ਪਾਰਕ ਬਣਾਏ ਜਾਣਗੇ।  


ਦੱਸ ਦੇਈਏ ਕਿ ਬੀ.ਆਰ.ਟੀ. ਐੱਸ ਸੁਖਬੀਰ ਬਾਦਲ ਦਾ ਡੀਮ ਪ੍ਰਾਜੈਕਟ ਸੀ , ਜੋ 2014 'ਚ ਸ਼ੁਰੂ ਹੋਇਆ, ਜਿਸਨੂੰ ਉਹ 3 ਸਾਲਾਂ 'ਚ ਸਿਰੇ ਨਹੀਂ ਚਾੜ੍ਹ ਸਕੇ ਤੇ 2017 'ਚ ਕਾਂਗਰਸ ਦੀ ਸਰਕਾਰ ਬਣ ਗਈ, ਜਿਸਨੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਿਆ।  


author

Baljeet Kaur

Content Editor

Related News