ਵਿਦਿਆਰਥੀਆਂ ਨੇ ਕੱਢਿਆ ਬਾਥਰੂਮਾਂ ਦੀ ਸਫਾਈ ਦਾ ਅਨੋਖਾ ਤਰੀਕਾ
Tuesday, Apr 02, 2019 - 12:42 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ 'ਚ ਬਣੇ ਬਾਥਰੂਮਾਂ 'ਚ ਬਹੁਤ ਗੰਦਗੀ ਰਹਿੰਦੀ ਹੈ। ਦੇਸ਼ ਦੀ ਸਵੱਛ ਭਾਰਤ ਅਭਿਆਨ ਵੀ ਇਸ ਦੀ ਹਾਲਤ ਨਹੀਂ ਸੁਧਰਾ ਸਕਿਆ। ਇਸ ਦੇ ਚੱਲਦਿਆਂ ਦੇ ਗੁਰੂ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਲੈਕਟ੍ਰੋਨਿਕ ਵਿਭਾਗ ਦੇ ਵਿਦਿਆਰਥੀਆਂ ਨੇ ਬਾਥਰੂਮਾਂ ਦੀ ਸਫਾਈ ਲਈ ਅਨੋਖਾ ਤਰੀਕਾ ਲੱਭਿਆ ਹੈ। ਵਿਦਿਆਰਥੀਆਂ ਨੇ ਬਾਥਰੂਮਾਂ 'ਚ ਅਜਿਹਾ ਯੰਤਰ ਲਗਾਇਆ ਹੈ, ਜਿਸ ਨਾਲ ਹਮੇਸ਼ਾ ਇਹ ਸਾਫ-ਸੁਥਰੇ ਰਹਿਣਗੇ। ਇਸ ਨਾਲ ਜਿਵੇਂ ਹੀ ਕੋਈ ਵਿਅਕਤੀ ਬਾਥਰੂਮ ਦਾ ਇਸਤੇਮਾਲ ਕਰੇਗਾ ਉਸ ਤੋਂ ਬਾਅਦ ਉਸ ਦਾ ਦਰਵਾਜ਼ਾ ਆਪਣੇ ਆਪ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਬਾਰਥਰੂਮ ਦੇ ਦਰਵਾਜ਼ੇ ਦੇ ਬਾਹਰ ਇਕ ਮਸ਼ੀਨ ਲੱਗੀ ਹੈ, ਜਿਸ 'ਚ ਇਕ ਚਿਪ ਹੈ ਤੇ ਇਸ ਚਿਪ ਨਾਲ ਜੁੜਿਆ ਇਕ ਕਾਰਡ ਸਫਾਈ ਕਰਮਚਾਰੀ ਕੋਲ ਹੋਵੇਗਾ, ਜਿਸ ਨੂੰ ਕਰਮਚਾਰੀ ਉਸ ਯੰਤਰ ਦੇ ਸਾਹਮਣੇ ਰੱਖੇਗਾ, ਜਿਸ 'ਚ ਇਕ ਚਿਪ ਲੱਗੀ ਹੋਈ ਤੇ ਜਿਸ ਤੋਂ ਬਾਅਦ ਦਰਵਾਜ਼ਾ ਖੁੱਲ੍ਹ ਜਾਵੇਗਾ। ਇਸ ਦੇ ਨਾਲ ਹੀ ਜਦੋਂ ਇਹ ਸਫਾਈ ਕਰੇਗਾ ਉਸ ਤੋਂ ਬਾਅਦ ਦਰਵਾਜ਼ਾ ਖੁੱਲ੍ਹ ਜਾਵੇਗਾ ਜਦਕਿ ਸਫਾਈ ਤੋਂ ਬਿਨਾਂ ਬਾਥਰੂਮ ਦਾ ਦਰਵਾਜ਼ਾ ਨਹੀਂ ਖੁੱਲ੍ਹ ਸਕੇਗਾ। ਇਹ ਹੀ ਨਹੀਂ ਇਸ ਨਾਲ ਸਫਾਈ ਕਰਮਚਾਰੀ ਵੀ ਜਵਾਬਦੇਹੀ ਹੋਵੇਗਾ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਨੂੰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਲਗਾਇਆ ਹੈ ਤੇ ਆਉਣ ਵਾਲੇ ਸਮੇਂ 'ਚ ਹਰੇਕ ਰੇਲਵੇ ਸਟੇਸ਼ਨ ਦੇ ਬਾਥਰੂਮ 'ਚ ਇਹ ਯੰਤਰ ਲਗਾ ਦਿੱਤਾ ਜਾਵੇਗਾ।