ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀਆਂ ਪੌੜੀਆਂ ''ਚ ਬੈਠ ਕੇ ਮੁੜੇ ਪ੍ਰਕਾਸ਼ ਸਿੰਘ ਬਾਦਲ
Friday, Feb 14, 2020 - 11:07 AM (IST)

ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀਆਂ ਪੌੜੀਆਂ 'ਚ ਬੈਠ ਕੇ ਆਪਣੀ ਹਜ਼ਾਰੀ ਲਗਵਾ ਕੇ ਵਾਪਸ ਮੁੜ ਗਏ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿਹਤ ਹੁਣ ਦਸ ਕਦਮ ਵੀ ਤੁਰਨ ਦੀ ਇਜਾਜ਼ਤ ਨਹੀਂ ਦਿੰਦੀ। ਦਸ ਕਦਮ ਤੁਰਦਿਆਂ ਹੀ ਸਾਹ ਚੜ੍ਹ ਜਾਂਦਾ ਹੈ, ਇਸ ਲਈ ਉਹ ਇਥੋ ਹੀ ਹਾਜ਼ਰੀ ਲਗਵਾ ਕੇ ਵਾਪਸ ਜਾ ਰਹੇ ਹਨ। ਇਥੇ ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਦਾਣਾ ਮੰਡੀ 'ਚ ਕਾਂਗਰਸ ਵਿਰੁੱਧ ਕੀਤੀ ਰੋਸ ਰੈਲੀ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਦੌਰਾਨ ਹੀ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਲਗਵਾਉਣ ਲਈ ਪੁੱਜੇ।