ਉੱਤਰ ਪ੍ਰਦੇਸ਼ ਦੇ ਸੀਤਾਪੁਰ ''ਚ ਸਿੱਖ ਦੀ ਕੁੱਟਮਾਰ ਕਰਨ ਦਾ ਸ਼੍ਰੋਮਣੀ ਕਮੇਟੀ ਵਲੋਂ ਨੋਟਿਸ

Sunday, Aug 11, 2019 - 11:23 AM (IST)

ਉੱਤਰ ਪ੍ਰਦੇਸ਼ ਦੇ ਸੀਤਾਪੁਰ ''ਚ ਸਿੱਖ ਦੀ ਕੁੱਟਮਾਰ ਕਰਨ ਦਾ ਸ਼੍ਰੋਮਣੀ ਕਮੇਟੀ ਵਲੋਂ ਨੋਟਿਸ

ਅੰਮ੍ਰਿਤਸਰ (ਦੀਪਕ ਸ਼ਰਮਾ) : ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਸਥਿਤ ਜ਼ਿਲਾ ਹਸਪਤਾਲ ਅੰਦਰ ਸਿੱਖ ਦੀ ਕੁੱਟਮਾਰ ਕਰਨ ਦੀ ਘਟਨਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਪੈਂਦੇ ਸੀਤਾਪੁਰ ਦੇ ਇਲਾਕੇ ਖੈਰ ਸ਼ਹਿਰ ਦੀ ਕੋਤਵਾਲੀ ਪੁਲਸ ਵਲੋਂ ਬਿਨਾਂ ਵਜ੍ਹਾ ਸੁਖਦੇਵ ਸਿੰਘ ਨਾਂ ਦੇ ਸਿੱਖ ਦਾ ਬਦਸਲੂਕੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚੇ ਦੇ ਇਲਾਜ਼ ਲਈ ਆਏ ਇਸ ਸਿੱਖ ਵਲੋਂ ਬੱਚੇ ਦੀ ਗੰਭੀਰ ਹਾਲਤ ਕਾਰਨ ਲਾਈਨ ਤੋਂ ਅੱਗੇ ਜਾ ਕੇ ਪਰਚੀ ਬਣਵਾਉਣ ਦੀ ਕਾਰਵਾਈ 'ਤੇ ਪੁਲਸ ਵਲੋਂ ਜ਼ਾਲਮਾਨਾ ਢੰਗ ਅਪਨਾਉਣਾ ਕਿਸੇ ਤਰ੍ਹਾਂ ਜਾਇਜ ਨਹੀਂ ਹੈ ਅਤੇ ਇਸ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਮੁਕੰਮਲ ਜਾਣਕਾਰੀ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਮਿਸ਼ਨ ਹਾਪੜ (ਉੱਤਰ ਪ੍ਰਦੇਸ਼) ਦੇ ਇੰਚਾਰਜ ਬ੍ਰਿਜਪਾਲ ਸਿੰਘ ਦੀ ਡਿਊਟੀ ਲਗਾਈ ਗਈ ਹੈ, ਜੋ ਮੌਕੇ 'ਤੇ ਜਾ ਕੇ ਆਪਣੀ ਰਿਪੋਰਟ ਦੇਣਗੇ।


author

Baljeet Kaur

Content Editor

Related News