ਸਿੱਧੂ ਦੀ ਪ੍ਰਧਾਨਗੀ ''ਚ ਕਾਂਗਰਸ ਪਾਕਿਸਤਾਨ ''ਚ ਲੜੇ ਚੋਣਾਂ : ਸੁਖਬੀਰ (ਵੀਡੀਓ)
Thursday, Nov 29, 2018 - 05:43 PM (IST)
ਅੰਮ੍ਰਿਤਸਰ - ਪਾਕਿਸਤਾਨ ਦੌਰੇ ਦੌਰਾਨ ਨਵਜੋਤ ਸਿੱਧੂ ਦੀਆਂ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸੁਖਬੀਰ ਬਾਦਲ ਨੇ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ। ਸਿੱਧੂ ਨੂੰ ਸਵਾਲ ਕਰਦਿਆਂ ਸੁਖਬੀਰ ਨੇ ਪੁੱਛਿਆ ਕਿ ਉਨ੍ਹਾਂ ਨੂੰ ਕੀ ਜ਼ਰੂਰੀ ਹੈ ਦੇਸ਼ ਜਾਂ ਕੁਝ ਹੋਰ? ਏਨਾ ਹੀ ਨਹੀਂ ਨਵਜੋਤ ਨੂੰ ਪੱਕੇ ਤੌਰ 'ਤੇ ਪਾਕਿਸਤਾਨ ਭੇਜਣ ਦੀ ਗੱਲ ਕਰਦਿਆਂ ਸੁਖਬੀਰ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਨੂੰ ਪਾਕਿਸਤਾਨ ਲਿਜਾਣ ਦੀ ਸਲਾਹ ਵੀ ਦੇ ਦਿੱਤੀ।
ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਜੋਤ ਸਿੱਧੂ ਦੀ ਖੂਬ ਤਾਰੀਫ ਕੀਤੀ ਸੀ, ਜਿਸਦੇ ਪ੍ਰਤੀਕਰਮ 'ਚ ਸੁਖਬੀਰ ਨੇ ਸਿੱਧੂ ਨੂੰ ਪਾਕਿਸਤਾਨ 'ਚ ਹੀ ਪੱਕਾ ਭੇਜ ਦੇਣ ਦੀ ਗੱਲ ਕਹੀ ਹੈ।