ਖਹਿਰਾ ਪ੍ਰਵਾਸੀ ਪੰਛੀ, ਅੱਜ ਇਥੇ-ਕੱਲ੍ਹ ਓਥੇ : ਸ਼ਵੇਤ ਮਲਿਕ
Monday, Jan 14, 2019 - 04:42 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੂੰ ਮੌਕਾਪ੍ਰਸਤ ਦੱਸਦੇ ਹੋਏ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਖਹਿਰਾ ਨੂੰ ਮੌਕਾਪ੍ਰਸਤ ਦੱਸਦੇ ਹੋਏ ਕਿਹਾ ਕਿ ਖਹਿਰਾ ਦਾ ਭਾਜਪਾ ਨਾਲ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਖਹਿਰਾ ਇਕ ਪ੍ਰਵਾਸੀ ਪੰਛੀ ਹੈ ਜੋ ਅੱਜ ਕਿਤੇ ਤੇ ਕੱਲ ਕਿਸੇ ਹੋਰ ਟਹਿਣੀ 'ਤੇ ਜਾ ਬੈਠਦਾ ਹੈ।
ਦੱਸ ਦੇਈਏ ਕਿ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅੱਜ ਇਕ ਨਿੱਜੀ ਹੋਟਲ ਦੇ ਸ਼ੋਅਰੂਮ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ।