ਗੁਰਸਿੱਖਾਂ ਨੂੰ ਕਾਂਗਰਸੀ ਕਹਿਣ ਵਾਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਆਪ ਸਿਰਸੇ ਵਾਲੇ ਦਾ ਚੇਲਾ: ਸਿੱਖ ਯੂਥ ਫੈਡਰੇਸ਼ਨ

Friday, Oct 02, 2020 - 04:40 PM (IST)

ਗੁਰਸਿੱਖਾਂ ਨੂੰ ਕਾਂਗਰਸੀ ਕਹਿਣ ਵਾਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਆਪ ਸਿਰਸੇ ਵਾਲੇ ਦਾ ਚੇਲਾ: ਸਿੱਖ ਯੂਥ ਫੈਡਰੇਸ਼ਨ

ਅੰਮ੍ਰਿਤਸਰ (ਅਨਜਾਣ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਜਥੇਬੰਦੀਆਂ 'ਚ ਉਸ ਵੇਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਜਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਰਦ-ਬੁਰਦ ਹੋਏ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਲਈ ਦੋ ਹਫ਼ਤਿਆਂ ਤੋਂ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਬੈਠੇ ਸਤਿਕਾਰ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਕਾਂਗਰਸ ਦੇ ਏਜੰਟ ਕਹਿ ਦਿੱਤਾ। ਇਸ ਬਿਆਨ 'ਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਤੇ ਫੈਡਰੇਸ਼ਨ ਵਰਕਰਾਂ ਨੇ ਕਿਹਾ ਕਿ ਪੰਥ ਪ੍ਰਸਤ ਗੁਰਸਿੱਖਾਂ ਨੂੰ ਕਾਂਗਰਸ ਦਾ ਏਜੰਟ ਕਹਿਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਆਪ ਸਿਰਸੇ ਵਾਲੇ ਦਾ ਚੇਲਾ ਹੈ ਤੇ ਇਹ ਕੌਮ ਦੇ ਗਦਾਰ ਬਾਦਲਾਂ ਲਈ ਵੋਟਾਂ ਮੰਗਣ ਡੇਰਾ ਸਿਰਸਾ ਜਾ ਕੇ ਮਰਯਾਦਾ ਦੀਆਂ ਧੱਜੀਆਂ ਉਡਾਉਂਦਾ ਰਿਹਾ ਹਨ। ਇਸ ਕਾਰਣ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਵੀ ਕਰਾਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ : ਮੋਗਾ ਜ਼ਿਲ੍ਹੇ ਨੂੰ ਮਿਲਿਆ ਰਾਸ਼ਟਰੀ 'ਗੰਦਗੀ ਮੁਕਤ ਭਾਰਤ' ਪੁਰਸਕਾਰ

ਉਨ੍ਹਾਂ ਕਿਹਾ ਕਿ ਅਖੌਤੀ ਅਕਾਲੀ ਦਲ ਬਾਦਲ ਨਾਲੋਂ ਜਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਲੱਗ ਹੋਏ ਸਨ ਤਾਂ ਉਸ ਸਮੇਂ ਉਨ੍ਹਾਂ ਨੂੰ ਵੀ ਕਾਂਗਰਸੀ ਕਿਹਾ ਗਿਆ ਸੀ। ਲੌਂਗੋਵਾਲ ਦੇ ਕੂੜ ਪ੍ਰਚਾਰ ਦਾ ਸੰਗਤਾਂ 'ਤੇ ਕੋਈ ਅਸਰ ਨਹੀਂ ਉਲਟਾ ਉਹ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਈ ਗੋਬਿੰਦ ਸਿੰਘ ਲੌਂਗੋਬਾਲ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦਾ ਹਿਸਾਬ ਨਹੀਂ ਦੇ ਸਕਦੇ ਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇ ਸਕਦੇ ਨੇ ਤਾਂ ਉਹ ਅਸਤੀਫ਼ਾ ਦੇਣ।

ਇਹ ਵੀ ਪੜ੍ਹੋ :  IPL 2020: ਚੇਨਈ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਟੱਕਰ ਅੱਜ, ਵਾਪਸੀ ਕਰਨ ਉਤਰਨਗੇ ਧੋਨੀ ਦੇ ਧੁਨੰਤਰ


author

Baljeet Kaur

Content Editor

Related News