ਲੌਂਗੋਵਾਲ ਤੇ ਡਾ. ਰੂਪ ਸਿੰਘ ਦੇ ਰਿਸ਼ਤੇ ''ਚ ਆਈ ਦਰਾਰ, ਵੇਖੋ ਕਿਉਂ ਵਧੀਆਂ ਦੂਰੀਆਂ! (ਵੀਡੀਓ)
Wednesday, Sep 09, 2020 - 12:43 PM (IST)
ਅੰਮ੍ਰਿਤਸਰ (ਬਿਊਰੋ) : 328 ਪਾਵਨ ਸਰੂਪਾਂ ਨੂੰ ਲੈ ਕੇ ਜਿੱਥੇ ਪੂਰੀ ਸਿੱਖ ਕੌਮ ਦੁਖੀ ਤੇ ਚਿੰਤਾ 'ਚ ਹੈ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਲਾਂ ਦੇ ਘੇਰੇ 'ਚ ਹੈ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ, ਜੋ ਇਸ ਜਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ 'ਚ ਅਸਫ਼ਲ ਰਹੀ ਹੈ ਤੇ ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਸ ਮਾਮਲੇ 'ਚ ਕਰਵਾਈ ਗਈ ਜਾਂਚ 'ਚ ਵੀ ਸਪਸ਼ਟ ਹੋ ਗਈ ਹੈ।
ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦੋ ਨੌਜਵਾਨਾਂ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਘੋੜੀ ਦੀ ਮੌਤ (ਵੀਡੀਓ)
ਡਾ. ਈਸ਼ਰ ਸਿੰਘ ਦੀ ਰਿਪੋਰਟ ਮੁਤਾਬਕ ਪਾਵਨ ਸਰੂਪਾਂ ਦੇ ਗਾਇਬ ਹੋਣ ਪਿੱਛੇ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਾਲਾਇਕੀ ਸਾਹਮਣੇ ਆਈ। ਮੁੱਖ ਸਕੱਤਰ ਤੇ ਸਾਬਕਾ ਮੁੱਖ ਸਕੱਤਰ ਤੱਕ ਇਸ ਮਾਮਲੇ 'ਚ ਲਪੇਟੇ ਜਾਣ ਮਗਰੋਂ ਐੱਸ.ਜੀ.ਪੀ.ਸੀ. ਪ੍ਰਧਾਨ ਤੇ ਅਸਤੀਫ਼ਾ ਦੇ ਚੁੱਕੇ ਮੁੱਖ ਸਕੱਤਰ ਵਿਚਾਲੇ ਅੰਦਰਖਾਤੇ ਆਪਸੀ ਖਿੱਚੋਤਾਣ ਛਿੜ ਗਈ ਜਾਪਦੀ ਹੈ, ਜਿਸਦੀ ਹਾਮੀ ਭਰਦੀ ਹੈ ਡਾ. ਰੂਪ ਸਿੰਘ ਦੀ ਇਹ ਪੋਸਟ, ਜਿਸ 'ਚ ਲਿਖਿਆ ਹੈ ਕਿ... 'ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿੱਤ ਨੈਤਿਕਤਾ ਦੇ ਆਧਾਰ 'ਤੇ ਮੇਰੇ ਵੱਲੋਂ ਦਿੱਤੇ ਗਏ ਅਸਤੀਫੇ ਉਪਰੰਤ ਸੰਗਤ ਵਲੋਂ ਪ੍ਰਧਾਨ ਸਾਹਿਬ ਤੋਂ ਵੀ ਅਸਤੀਫੇ ਦੀ ਮੰਗੀ ਉੱਠੀ ਤਾਂ ਕੁਝ ਦਿਨਾਂ ਬਾਅਦ ਪ੍ਰਧਾਨ ਸਾਹਿਬ ਟੀਵੀ ਚੈਨਲ (ਕੇਵਲ ਪੀ ਟੀ ਸੀ) 'ਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਨਾਮ ਦੋਸ਼ੀਆਂ ਦੀ ਸੂਚੀ ਵਿਚ ਨਹੀਂ, ਡਾਕਟਰ ਰੂਪ ਸਿੰਘ ਦਾ ਨਾਂ ਦੋਸ਼ੀਆਂ ਦੀ ਸੂਚੀ 'ਚ ਸ਼ਾਮਲ ਹੈ, ਇਸ ਕਰਕੇ ਉਹ ਦੋਸ਼ੀ ਹੈ। ਪ੍ਰਧਾਨ ਸਾਹਿਬ ਜੀ, ਜੇ ਮੈਂ ਪੜਤਾਲ 'ਚ ਦੋਸ਼ੀ ਸਾਂ ਤਾਂ ਤੁਹਾਨੂੰ ਮੇਰਾ ਅਸਤੀਫਾ ਅਪ੍ਰਵਾਨ ਕਰਕੇ ਮੇਰੇ 'ਤੇ ਕਾਰਵਾਈ ਕਰਨੀ ਚਾਹੀਦੀ ਸੀ।'
ਇਹ ਵੀ ਪੜ੍ਹੋ : NIA ਨੇ ਕੱਸਿਆ 'ਸਿੱਖਸ ਫਾਰ ਜਸਟਿਸ' ਦੇ ਗੁਰਪਤਵੰਤ ਪੰਨੂ 'ਤੇ ਸ਼ਿਕੰਜਾ, ਜ਼ਮੀਨ 'ਤੇ ਹੋਵੇਗਾ ਕਬਜ਼ਾ
ਡਾ. ਰੂਪ ਸਿੰਘ ਦੇ ਇਨ੍ਹਾਂ ਸ਼ਬਦਾਂ 'ਚ ਜਿਥੇ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਲਈ ਤਲਖੀ ਸਾਫ਼ ਨਜ਼ਰ ਆ ਰਹੀ ਉਥੇ ਹੀ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਭਾਈ ਲੌਂਗੋਵਾਲ ਨੂੰ ਡਾ. ਰੂਪ ਸਿੰਘ ਦੀ ਇਸ ਪੋਸਟ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਜਾਂਚ ਰਿਪੋਰਟ ਦੇ ਆਧਾਰ 'ਤੇ ਡਾ. ਰੂਪ ਸਿੰਘ ਨੂੰ ਦੋਸ਼ੀ ਠਹਿਰਾਇਆ।
ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ
ਮੰਨਿਆ ਜਾ ਰਿਹਾ ਹੈ ਕਿ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਲੌਂਗੋਵਾਲ ਤੇ ਮੁੱਖ ਸਕੱਤਰ ਰਹੇ ਡਾ. ਰੂਪ ਸਿੰਘ ਵਿਚਾਲੇ ਇਹ ਦੂਰੀ ਉਦੋਂ ਆਉਣੀ ਸ਼ੁਰੂ ਹੋਈ ਜਦੋਂ ਡਾ. ਰੂਪ ਸਿੰਘ ਨੇ ਆਪਣੇ ਅਸਤੀਫ਼ੇ 'ਤੇ ਉਠ ਰਹੇ ਸਵਾਲਾਂ ਦੇ ਜਵਾਬ 'ਚ ਫੇਸਬੁੱਕ 'ਤੇ ਪੋਸਟ ਸ਼ੇਅਰ ਕਰਦਿਆਂ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਆਉਣ ਵਾਲੇ ਦਿਨਾਂ 'ਚ ਵੱਡੇ ਖੁਲਾਸੇ ਕਰਨ ਦਾ ਇਸ਼ਾਰਾ ਦਿੱਤਾ ਸੀ। ਉਨ੍ਹਾਂ ਲਿਖਿਆ ਸੀ ... 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਧਣ- ਘਟਣ ਦੇ ਗੰਭੀਰ ਮਸਲੇ ਸਬੰਧੀ ਮੌਜੂਦਾ ਮੁੱਖ ਸਕੱਤਰ ਹੋਣ ਕਰਕੇ ਮੈਂ ਇਖਲਾਕੀ ਜਿੰਮੇਵਾਰੀ ਮਨ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕਾ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਦੋਸ਼ੀ ਹਾਂ। ਮੈਂ ਹਰ ਤਰ੍ਹਾਂ ਦੀ ਪੜਤਾਲ 'ਚ ਸਹਿਯੋਗ ਦਿੱਤਾ ਹੈ ਤੇ ਹੁਣ ਵੀ ਸਹਿਯੋਗ ਦੇਵਾਂਗਾ। ਕੈਨੇਡਾ ਜਾਣਾ ਮੇਰੀ ਪਰਿਵਾਰਕ ਮਜਬੂਰੀ ਸੀ ਜਿਸ ਲਈ ਮਾਰਚ ਮਹੀਨੇ ਤੋਂ ਯਤਨਸ਼ੀਲ ਸੀ। ਪ੍ਰਧਾਨ ਸਾਹਿਬ ਪਾਸੋਂ 40 ਦਿਨਾਂ ਲਈ ਲਿਖਤੀ ਆਗਿਆ ਤੇ ਵਿਦੇਸ਼ ਦੀ ਛੁੱਟੀ ਪ੍ਰਵਾਨ ਕਰਵਾ ਕੇ ਗਿਆ ਸੀ। ਗਿਣੀ ਮਿਣੀ ਸ਼ਾਜਿਸ ਤਹਿਤ ਦੋਸ਼ੀਆਂ ਨੂੰ ਛੱਡ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੈਨੂੰ, ਗੁਰੂ ਰਾਮਦਾਸ ਪਾਤਸ਼ਾਹ ਜੀ 'ਤੇ ਪੂਰਨ ਭਰੋਸਾ ਹੈ। ਜਲਦੀ ਹੀ ਸੱਚ ਸਭ ਦੇ ਸਾਹਮਣੇ ਆਵੇਗਾ। ਇਕਾਂਤਵਾਸ ਖਤਮ ਹੁੰਦਿਆ ਸਭ ਕੁਝ ਸਪੱਸ਼ਟ ਕਰਾਂਗਾ।'
ਇਹ ਵੀ ਪੜ੍ਹੋ : ਵਿਦੇਸ਼ੀ ਫਲ ਦੀ ਖੇਤੀ ਕਰ ਰਿਹੈ ਇਹ ਕਿਸਾਨ, ਦੁਨੀਆ ਭਰ 'ਚ ਹੈ ਸਭ ਤੋਂ ਮਹਿੰਗਾ (ਤਸਵੀਰਾਂ)
ਹਾਲਾਂਕਿ ਡਾ. ਰੂਪ ਸਿੰਘ ਦੀ ਪੋਸਟ 'ਤੇ ਸਿੱਖ ਸੰਗਤਾਂ ਤੇ ਸਿੱਖ ਬੁੱਧੀਜੀਵੀਆਂ ਵਲੋਂ ਇਹ ਕਹਿ ਕੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਕਰ ਡਾ. ਰੂਪ ਸਿੰਘ ਸਭ ਕੁਝ ਜਾਣਦੇ ਹਨ ਤਾਂ ਫਿਰ ਕਿਸ ਗੱਲ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ ਜਲਦ ਤੋਂ ਜਲਦ ਸੰਗਤ ਅੱਗੇ ਸਾਰਾ ਸੱਚ ਰੱਖ ਦੇਣਾ ਚਾਹੀਦਾ ਹੈ ਕਿਉਂਕਿ ਇਥੇ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ, ਜੋ ਸਾਡੇ ਸਾਰਿਆਂ ਦੇ ਗੁਰੂ ਹਨ। ਇਥੇ ਇਹ ਵੀ ਦੱਸ ਦੇਈਏ ਕਿ ਬੀਤੇ ਦਿਨੀਂ ਐੱਸ.ਜੀ.ਪੀ.ਸੀ. ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਡਾ. ਈਸ਼ਰ ਸਿੰਘ ਵਾਲੀ ਰਿਪੋਰਟ ਜਨਤਕ ਕਰਦਿਆਂ 328 ਸਰੂਪਾਂ ਦੇ ਗਾਇਬ ਹੋਣ ਦਾ ਸਾਰਾ ਦੋਸ਼ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਸਿਰ ਮੜ੍ਹਦੇ ਹੋਏ ਸੰਗਤ ਤੋਂ ਮੁਆਫੀ ਮੰਗੀ ਸੀ ਤੇ 17 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾਚਾਯਨਾ ਕਰਨ ਦੀ ਗੱਲ ਕਰਦਿਆਂ ਦੋਸ਼ੀ ਮੁਲਾਜ਼ਮਾਂ ਨੂੰ ਵੀ ਮੁਆਫੀ ਮੰਗਣ ਦੀ ਸਲਾਹ ਦਿੱਤੀ ਸੀ।
ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਟੱਲੀ ASI ਨੇ ਹੁਣ ਆ ਕੀ ਕਰ ਦਿੱਤਾ, ਵੀਡੀਓ ਹੋ ਰਹੀ ਹੈ ਵਾਇਰਲ