ਸ਼ਾਲ ਵਪਾਰੀ ਦੀ ਖੁਦਕੁਸ਼ੀ ''ਤੇ ਪਰਿਵਾਰ ਵਾਲਿਆਂ ਪੀ. ਐੱਮ. ਅਤੇ ਸੀ. ਐੱਮ. ਨੂੰ ਲਿਖੀ ਚਿੱਠੀ

07/12/2019 10:33:07 AM

ਅੰਮ੍ਰਿਤਸਰ (ਸਫਰ) : ਸ਼ਹਿਰ ਦੇ ਸ਼ਾਲ ਵਪਾਰੀ ਦੀ ਖੁਦਕੁਸ਼ੀ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਨਸਾਫ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਪ੍ਰਵੀਨ ਕੁਮਾਰ ਗੁਪਤਾ ਦੇ ਵੱਡੇ ਬੇਟੇ ਮਨੀਸ਼ ਗੁਪਤਾ ਨੇ ਲਿਖਿਆ ਹੈ ਕਿ ਪਾਪਾ ਨੇ ਇਨਸਾਫ ਲਈ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸ਼ਾਨ-ਏ-ਪੰਜਾਬ ਰੇਲ ਗੱਡੀ ਅੱਗੇ ਕੁੱਦ ਕੇ ਜਾਨ ਦੇ ਦਿੱਤੀ। ਘਟਨਾ ਨੂੰ 6 ਦਿਨ ਬੀਤ ਚੁੱਕੇ ਹਨ। ਜੀ. ਆਰ. ਪੀ. ਥਾਣੇ 'ਚ ਐੱਫ. ਆਈ. ਆਰ. 'ਚ 16 ਲੋਕਾਂ ਨੂੰ ਨਾਮਜ਼ਦ ਹੋਣ ਤੋਂ ਬਾਅਦ ਮੁਲਜ਼ਮ ਘਰੋਂ ਦੌੜ ਚੁੱਕੇ ਹਨ। ਜੀ. ਆਰ. ਪੀ. ਦੀ ਟੀਮ ਲੁਧਿਆਣਾ ਅਤੇ ਪਟਿਆਲਾ ਤੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਗਈ ਸੀ ਪਰ ਘਰਾਂ 'ਚ ਤਾਲੇ ਲਟਕੇ ਹੋਣ ਕਾਰਨ ਵਾਪਸ ਆ ਗਈ। ਅਜਿਹੇ 'ਚ ਜੇਕਰ ਸਾਡੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਘਰ ਵਿਚ 6 ਲੋਕ ਬਚੇ ਹਨ, ਪੁਲਸ ਪ੍ਰਸ਼ਾਸਨ ਦੱਸ ਦੇਵੇ ਕਿ ਇਕ-ਇਕ ਕਰ ਕੇ ਜਾਨ ਦੇਣ ਜਾਂ ਫਿਰ ਇਕੱਠੇ ਨਿਆਂ ਨਾ ਮਿਲਣ 'ਤੇ ਸੀ. ਐੱਮ. ਜਾਂ ਪੀ. ਐੱਮ. ਦੇ ਦਰਵਾਜ਼ੇ 'ਤੇ ਜਾਨ ਦੇ ਦੇਣ। ਇਨਸਾਫ ਦੀ ਦਰਕਾਰ ਵਿਚ ਪਿਛਲੇ 1 ਸਾਲ ਮੇਰੇ ਪਾਪਾ ਦਰ-ਦਰ ਭਟਕਦੇ ਰਹੇ ਅਤੇ ਅਖੀਰ ਉਨ੍ਹਾਂ ਨੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਆਤਮਹੱਤਿਆ ਨਹੀਂ ਕੀਤੀ ਸਗੋਂ ਕੁਰਬਾਨੀ ਦੇ ਕੇ ਪੰਜਾਬ 'ਚ 117 ਪੋਸਟਮਾਰਟਮ ਕਰਨ ਵਾਲੇ ਬਿਨਾਂ ਰਜਿਸਟ੍ਰੇਸ਼ਨ ਦੇ ਪ੍ਰੈਕਟਿਸ ਕਰ ਰਹੇ ਡਾ. ਸਵਿੰਦਰ ਸਿੰਘ ਦੀ ਪੋਲ ਖੋਲ੍ਹੀ ਹੈ। 117 ਪਰਿਵਾਰਾਂ ਨੂੰ ਨਿਆਂ ਦਿਵਾਉਣ ਲਈ ਉਨ੍ਹਾਂ ਨੇ ਜਾਨ ਦਿੱਤੀ ਹੈ।

ਡਾ. ਸਵਿੰਦਰ ਸਿੰਘ ਦੀ ਜ਼ਮਾਨਤ 'ਤੇ ਅੱਜ ਆਵੇਗਾ ਫੈਸਲਾ
ਡਾ. ਸਵਿੰਦਰ ਸਿੰਘ ਨੇ ਵਧੀਕ ਜ਼ਿਲਾ ਅਤੇ ਜੱਜ ਜਸਪਿੰਦਰ ਸਿੰਘ ਦੀ ਅਦਾਲਤ ਵਿਚ ਐਡਵਾਂਸ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ। ਵੀਰਵਾਰ ਨੂੰ ਇਸ ਮਾਮਲੇ 'ਚ ਡਾ. ਸਵਿੰਦਰ ਸਿੰਘ ਦੇ ਅਧਿਵਕਤਾ ਨੇ ਜੱਜ ਦੇ ਸਾਹਮਣੇ ਜੀ. ਆਰ. ਪੀ. ਥਾਣੇ 'ਚ ਦਰਜ ਐੱਫ. ਆਈ. ਆਰ. ਸਬੰਧੀ ਬਹਿਸ ਕੀਤੀ। ਬਹਿਸ ਸੁਣਨ ਤੋਂ ਬਾਅਦ ਜੱਜ ਨੇ ਜ਼ਮਾਨਤ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਸ਼ੁੱਕਰਵਾਰ ਨੂੰ ਜ਼ਮਾਨਤ 'ਤੇ ਫੈਸਲਾ ਹੋਵੇਗਾ।


Baljeet Kaur

Content Editor

Related News