''ਪੰਜਾਬ ਦੇ ਲੋਕ ਅਕਾਲੀ ਦਲ ਤੇ ਕਾਂਗਰਸ ਨੂੰ ਨਾਕਾਰ ਤੀਸਰੇ ਬਦਲ ਦੀ ਭਾਲ ''ਚ''

10/29/2019 9:45:06 AM

ਅੰਮ੍ਰਿਤਸਰ (ਛੀਨਾ) - ਅਕਾਲੀ ਦਲ (ਟਕਸਾਲੀ) ਨੇ ਇਕ ਵਾਰ ਮੁੜ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦੇਣ ਲਈ ਕਮਾਨ ਸੰਭਾਲ ਲਈ ਹੈ। ਅੱਜ ਲੰਮੇ ਸਮੇਂ ਮਗਰੋਂ ਤੰਦਰੁਸਤ ਹੋ ਕੇ ਆਏ ਬ੍ਰਹਮਪੁਰਾ ਨੇ ਪ੍ਰੈੱਸ ਕਾਨਫਰੰਸ 'ਚ ਹੋਏ ਪੰਜਾਬ ਵਿਧਾਨ ਸਭਾ ਦੇ ਉਪ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀਆਂ ਮਜ਼ਬੂਤ ਸੀਟਾਂ 'ਤੇ ਹੋਈ ਹਾਰ 'ਤੇ ਕਿਹਾ ਕਿ ਪੰਜਾਬ ਦੇ ਲੋਕ ਦੋਨ੍ਹੋਂ ਪਾਰਟੀਆਂ ਨੂੰ ਨਾਕਾਰ ਹੁਣ ਤੀਸਰੇ ਬਦਲ ਦੀ ਭਾਲ 'ਚ ਹਨ। ਅੱਜ ਮੌਕੇ ਸੇਵਾ ਸਿੰਘ ਸੇਖਵਾਂ, ਡਾ. ਰਤਨ ਸਿੰਘ ਅਜਨਾਲਾ, ਬੀਰ ਦਵਿੰਦਰ ਸਿੰਘ, ਮਨਮੋਹਣ ਸਿੰਘ ਸਠਿਆਲਾ ਮੌਜੂਦ ਸਨ।

ਰਣਜੀਤ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਦਾਖਾ ਸੀਟ ਜੋ ਕਿ ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਹੈ ਉੱਥੇ ਉਸ ਦੇ ਉਮੀਦਵਾਰ ਦੀ 16 ਹਜ਼ਾਰ ਵੋਟਾਂ ਨਾਲ ਹਾਰ ਅਤੇ ਜਲਾਲਾਬਾਦ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਹੈ, ਨੂੰ ਅਕਾਲੀ ਦਲ ਦੀ ਹਾਰ ਨੇ ਭਵਿੱਖ ਲਈ ਇਨ੍ਹਾਂ ਦੋਨ੍ਹੋਂ ਪਾਰਟੀਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਛੇਤੀ ਹੀ ਸਰਕਲ ਪੱਧਰ 'ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਹੀ 550ਵੇਂ ਗੁਰਪੁਰਬ ਧਾਰਮਿਕ ਸਮਾਰੋਹ ਮਨਾਉਣ ਲਈ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਇਕ ਵਫਦ ਲੈ ਕੇ ਗ੍ਰਹਿ ਮੰਤਰੀ ਦੇ ਕੋਲ ਜਾਣਗੇ ਅਤੇ ਐਸ. ਜੀ. ਪੀ. ਸੀ. ਦੀ ਚੋਣ ਕਰਵਾਉਣ ਲਈ ਉਨ੍ਹਾਂ ਨੂੰ ਅਪੀਲ ਕਰਨਗੇ।

ਬ੍ਰਹਮਪੁਰਾ ਨੇ ਆਰ. ਐੱਸ. ਐੱਸ. ਵੱਲੋਂ ਦੇਸ਼ ਭਰ ਵਿਚ ਕੀਤੇ ਜਾ ਰਹੇ ਹਿੰਦੂਤਵ ਦੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਪ੍ਰਸਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅਜਿਹਾ ਪ੍ਰਚਾਰ ਦੇਸ਼ ਦੀ ਧਰਮ ਨਿਰਪੱਖਤਾ ਨੂੰ ਵਿਗਾੜਨ ਵਿਚ ਲੱਗਾ ਹੋਇਆ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਅਤੇ ਕੇਂਦਰ ਸਰਕਾਰ ਨੂੰ ਇਸ 'ਤੇ ਰੋਕ ਲਗਾਉਣ ਲਈ ਕਦਮ ਚੁੱਕਣਾ ਚਾਹੀਦਾ ਹੈ। ਇਸ ਮੌਕੇ ਬੀਰ ਦਵਿੰਦਰ ਸਿੰਘ ਨੇ ਵੀ ਸੰਬੋਧਨ ਵੀ ਕੀਤਾ।


rajwinder kaur

Content Editor

Related News