ਰਣਜੀਤ ਐਵੀਨਿਊ ''ਚ ਨਗਰ ਸੁਧਾਰ ਟਰੱਸਟ ਨੇ ਹਟਾਏ ਨਾਜਾਇਜ਼ ਕਬਜ਼ੇ

08/01/2019 4:04:41 PM

ਅੰਮ੍ਰਿਤਸਰ (ਸੁਮਿਤ ਖੰਨਾ) :  ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂ 'ਤੇ ਸਿਰਫ ਰੇਹੜੀਆਂ-ਖੋਖਿਆਂ 'ਤੇ ਕਾਰਵਾਈ ਕਰਨ ਵਾਲੇ ਨਿਗਮ ਨੇ ਅੱਜ ਅਮੀਰਾਂ 'ਤੇ ਪੀਲਾ ਪੰਜਾ ਚਲਾਇਆ। ਨਗਰ ਸੁਧਾਰ ਟਰੱਸਟ ਦੀ ਟੀਮ ਨੇ ਅੱਜ ਰਣਜੀਤ ਐਵੀਨਿਊ ਇਲਾਕੇ 'ਚ ਕਾਰਵਾਈ ਕਰਦਿਆਂ ਨਾਜਾਇਜ਼ ਕਬਜ਼ੇ ਛੁਡਵਾਏ। ਵਿਭਾਗ ਦੀ ਟੀਮ ਨੇ ਕੁਝ ਦੁਕਾਨਾਂ ਦੇ ਅੱਗੋਂ ਨਾਜਾਇਜ਼ ਕਬਜ਼ੇ ਛੁਡਵਾਏ ਤੇ ਬਿਨਾਂ ਮਨਜ਼ੂਰੀ ਦੇ ਲੱਗੇ ਵੱਡੇ-ਵੱਡੇ ਫਲੈਕਸ ਬੋਰਡ ਹਟਾਏ ਹਾਲਾਂਕਿ ਬਹੁਤੀ ਸਾਥੀਂ ਵਿਭਾਗ ਦੀ ਟੀਮ ਕਾਰਵਾਈ ਦੀ ਵਾਰਨਿੰਗ ਦੇ ਕੇ ਖਾਨਾਪੂਰਤੀ ਕਰਦੀ ਨਜ਼ਰ ਆਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗੀ ਟੀਮ ਨੇ ਦੱਸਿਆ ਕਿ ਸ਼ਾਪਿੰਗ ਲਈ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦੇ ਹੋਏ ਕੋਰੀਡੋਰ ਖਾਲੀ ਕਰਵਾਏ ਜਾ ਰਹੇ ਹਨ ਤੇ ਕਿਸੇ ਨੂੰ ਵੀ ਨਾਜਾਇਜ਼ ਕਬਜ਼ੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸ ਦੇਈਏ ਕਿ 2 ਦਿਨ ਪਹਿਲਾਂ ਨਿਗਮ ਦੀ ਟੀਮ ਨੇ ਮਜੀਠਾ ਰੋਡ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਸਨ। 


Baljeet Kaur

Content Editor

Related News