ਪੰਜਾਬ ਏਕਤਾ ਪਾਰਟੀ ਨੇ ਰਾਗੀਆਂ ਦੇ ਹੱਕ ''ਚ ਭਾਈ ਲੌਂਗੋਵਾਲ ਤੇ ਜਥੇਦਾਰ ਨੂੰ ਲਿਖੀ ਚਿੱਠੀ

08/21/2020 4:59:55 PM

ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਤੇ ਮੁੱਖ ਗ੍ਰੰਥੀ 'ਚ ਹੋਇਆ ਵਿਵਾਦ ਤੂਲ ਫੜ੍ਹਦਾ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਹਜ਼ੂਰੀ ਰਾਗੀ ਜਥਿਆਂ ਦੀ ਇਹ ਸ਼ਿਕਾਇਤ ਸੀ ਕਿ ਕੀਰਤਨ ਕਰਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਉਨ੍ਹਾਂ ਨੂੰ 'ਚੋਂ ਟੋਕ ਦਿੰਦੇ ਹਨ। ਜਿਸ ਨਾਲ ਉਨ੍ਹਾਂ ਦੀ ਬਿਰਤੀ ਟੁੱਟਦੀ ਹੈ। ਉਨ੍ਹਾਂ ਪਹਿਲਾਂ ਵੀ ਤੇ ਹੁਣ ਵੀ ਬੀਤੇ ਦਿਨੀ ਇਸ ਸਬੰਧੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁਹਾਰ ਲਗਾਈ ਸੀ। ਪਰ ਇਸ 'ਤੇ ਕੋਈ ਕਾਰਵਾਈ ਨਾ ਹੋਣ ਕਾਰਣ ਪਿਛਲੇ ਦਿਨੀਂ ਰਾਗੀ ਜਥਿਆਂ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨ ਲਈ ਕਿਹਾ ਤਾਂ ਜੋ ਰਾਗੀ ਜਥਿਆ ਨੂੰ ਇਨਸਾਫ਼ ਮਿਲ ਸਕੇ। 

ਇਹ ਵੀ ਪੜ੍ਹੋ : ਬੁੱਢੀ ਬੀਬੀ ਦੀ ਮੌਤ ਦੇ ਰੋਸ ਵਜੋਂ ਬੁੱਧੀਜੀਵੀਆਂ ਵਲੋਂ ਪਰਿਵਾਰ ਨੂੰ ਦਿੱਤਾ ਜਾਵੇਗਾ 'ਲਾਹਣਤ ਐਵਾਰਡ'

ਰਾਗੀ ਜਥਿਆਂ ਦਾ ਪੱਖ ਲੈਂਦਿਆਂ ਪੰਜਾਬ ਏਕਤਾ ਪਾਰਟੀ ਬਾਰਡਰ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿੱਖਦਿਆਂ ਧਿਆਨ ਦਿਵਾਉਂਦਿਆਂ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਅਹੁਦਾ ਅਤਿ ਸਤਿਕਾਰਤ ਹੈ। ਪਰ ਰਾਗੀ ਜਥੇ ਵੀ ਸ੍ਰੀ ਹਰਿਮੰਦਰ ਸਾਹਿਬ ਵਰਗੇ ਮੁਕੱਦਸ ਅਸਥਾਨ 'ਤੇ ਗੁਰਬਾਣੀ ਜੱਸ ਗਾਉਂਦੇ ਹਨ ਤੇ ਉਹ ਵੀ ਸਤਿਕਾਰਤ ਹਸਤੀਆਂ ਹਨ। ਇਸ ਤਰ੍ਹਾਂ ਸੰਗਤਾਂ 'ਚ ਸ੍ਰੀ ਹਰਿਮੰਦਰ ਸਾਹਿਬ ਬਾਰੇ ਵਿਵਾਦਿਤ ਗੱਲਾਂ ਪਹੁੰਚਣੀਆਂ ਬਹੁਤ ਹੀ ਮੰਦਭਾਗੀ ਗੱਲ ਹੈ। 

ਇਹ ਵੀ ਪੜ੍ਹੋ :  ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)

ਉਨ੍ਹਾਂ ਪੱਤਰਕਾਰਾਂ ਨੂੰ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਆਨੀ ਜਗਤਾਰ ਸਿੰਘ ਰਾਗੀ ਸਿੰਘਾਂ ਨੂੰ ਕੀਰਤਨ ਕਰਦਿਆਂ 'ਚੋਂ ਟੋਕਦਿਆਂ ਆਪਣੀ ਮਨ ਮਰਜ਼ੀ ਨਾਲ ਕੀਰਤਨ ਕਰਨ ਲਈ ਕਹਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਇਕਾਗਰਤਾ ਭੰਗ ਹੁੰਦੀ ਹੈ। ਰਾਗੀ ਸਿੰਘ ਵੀ ਆਪਣੇ ਹੁਨਰ 'ਚ ਪਰਪੱਕ ਹਨ। ਰਾਗੀ ਜਥਿਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਏਕਤਾ ਪਾਰਟੀ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖੇ ਕੇ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਉਹ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਤਾਂ ਜੋ ਦੇਸ਼-ਵਿਦੇਸ਼ ਦੀਆਂ ਸੰਗਤਾਂ 'ਚ ਇਸ ਦਾ ਗਲਤ ਸੁਨੇਹਾ ਨਾ ਜਾ ਸਕੇ। ਕਿਉਂਕਿ ਅਗਰ ਰਾਗੀ ਸਿੰਘਾਂ ਵਲੋਂ ਵੀ ਮੁੱਖ ਗ੍ਰੰਥੀ ਨੂੰ ਅਚਨਚੇਤ ਕੋਈ ਗਲਤ ਸ਼ਬਦ ਬੋਲ ਦਿੱਤਾ ਗਿਆ ਤਾਂ ਇਸ ਦਾ ਵਿਵਾਦ ਖੜ੍ਹਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਆਪ' ਵਿਧਾਇਕ ਸੰਧਵਾਂ ਨੇ SSP ਨੂੰ ਦਿੱਤੀ ਧਮਕੀ, 'ਤੈਨੂੰ ਵਿਧਾਨ ਸਭਾ 'ਚ ਬੁਲਾ ਕੇ ਕਢਾਵਾਂਗਾ ਡੰਡ-ਬੈਠਕਾਂ'

 


Baljeet Kaur

Content Editor

Related News