ਪੰਜਾਬ ਦੇ ਥਾਣੇ ਹੋਣਗੇ ਸਮਾਰਟ, ਮਿਲਣਗੀਆਂ ਖਾਸ ਸਹੂਲਤਾਂ (ਵੀਡੀਓ)

Monday, Feb 04, 2019 - 09:52 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸਮਾਰਟ ਸਿਟੀ ਦੀ ਦੌੜ 'ਚ ਸ਼ਾਮਲ ਗੁਰੂ ਨਗਰੀ ਦੇ ਪੁਲਸ ਥਾਣੇ ਵੀ ਹੁਣ ਸਮਾਰਟ ਹੋਣ ਜਾ ਰਹੇ ਹਨ। ਥਾਣਿਆਂ ਦੀ ਸਿਰਫ ਇਮਾਰਤ ਹੀ ਟੌਪ ਦੀ ਨਹੀਂ ਹੋਵੇਗੀ ਸਗੋਂ ਪੂਰੀਆਂ ਸਹੂਲਤਾਂ ਨਾਲ ਲੈਸ ਵੀ ਹੋਵੇਗੀ। ਸਮਾਰਟ ਥਾਣਿਆਂ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਥਾਣਾ ਕੈਂਟ ਤੋਂ ਹੋਈ। ਵਿਧਾਇਕ ਰਾਜ ਕੁਮਾਰ ਵੇਰਕਾ ਨੇ ਥਾਣੇ 'ਚ ਬਣਨ ਵਾਲੇ ਨਵੇਂ ਕਮਰਿਆਂ ਦਾ ਨਹੀਂ ਪੱਥਰ ਰੱਖਿਆ। ਵੇਰਕਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪੂਰੇ ਪੰਜਾਬ ਦੇ ਥਾਣਿਆਂ ਨੂੰ ਸਮਾਰਟ ਬਣਾਇਆ ਜਾਵੇਗਾ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਭਵਿੱਖ 'ਚ ਥਾਣਿਆਂ 'ਚ ਸੋਲਰ ਸਿਸਟਮ ਵੀ ਲਗਾਏ ਜਾਣਗੇ ਤਾਂ ਜੋਂ ਬਿਜਲੀ ਬਿੱਲ ਦਾ ਭਾਰ ਘਟਾਇਆ ਜਾ ਸਕੇ।


author

Baljeet Kaur

Content Editor

Related News