ਪ੍ਰਾਪਰਟੀ ਟੈਕਸ ਦੇ ਕਾਗਜ਼ੀ ‘ਸ਼ੇਰ’ ਹੋ ਗਏ ‘ਢੇਰ’, ਲਾਪ੍ਰਵਾਹ ਅਧਿਕਾਰੀਆਂ ’ਤੇ ਗਾਜ ਡਿੱਗਣੀ ਤੈਅ
Wednesday, Mar 24, 2021 - 10:28 AM (IST)
ਅੰਮ੍ਰਿਤਸਰ (ਰਮਨ) - ਨਗਰ ਨਿਗਮ ਪ੍ਰਾਪਰਟੀ ਟੈਕਸ ਦੀ ਰਿਕਵਰੀ ਪਿਛਲੇ ਸਾਲਾਂ ਦੇ ਮੁਕਾਬਲੇ ’ਚ ਸਭ ਤੋਂ ਘੱਟ ਆਈ ਹੈ। ਵਿਭਾਗ ਅਜੇ ਤੱਕ ਸਾਢੇ 19 ਕਰੋੜ ਰੁਪਏ ਦੇ ਅੰਕੜੇ ਕੋਲ ਪਹੁੰਚਿਆ ਹੈ ਸਗੋਂ ਟਾਰਗੇਟ 34 ਕਰੋੜ ਰੁਪਏ ਦਾ ਹੈ। ਅੰਮ੍ਰਿਤਸਰ ਨਗਰ ਨਿਗਮ ਸਾਰੇ ਪੰਜਾਬ ’ਚ 50 ਫ਼ੀਸਦੀ ਤੋਂ ਘੱਟ ਰਿਕਵਰੀ ਰੇਟ ’ਤੇ ਆਇਆ ਹੈ। ਹਾਲਾਂਕਿ ਮੇਅਰ ਅਤੇ ਕਮਿਸ਼ਨਰ ਨੇ ਪ੍ਰਾਪਰਟੀ ਟੈਕਸ ਵਿਭਾਗ ਦੀ ਟੀਮ ਨੂੰ ਫਿਟਕਾਰ ਲਗਾਈ ਅਤੇ ਵੱਡੇ ਮਗਰਮੱਛਾਂ ਤੋਂ ਰਿਕਵਰੀ ਕਰਨ ਦੇ ਹੁਕਮ ਦਿੱਤੇ ਸਨ ਪਰ ਪ੍ਰਾਪਰਟੀ ਟੈਕਸ ਵਿਭਾਗ ਦੇ ਕਾਗਜ਼ੀ ਸ਼ੇਰ ਢੇਰ ਹੋ ਕੇ ਰਹਿ ਗਏ ਹਨ। ਨਿਗਮ ਹਾਊਸ ਦੀ ਬੈਠਕ ’ਚ ਉਕਤ ਮੁੱਦਾ ਉੱਠਾਉਣ ਵਾਲਾ ਹੈ, ਕਿਉਂਕਿ ਦੋ ਸਾਲ ਪਹਿਲਾਂ ਬਜਟ ਦੀ ਬੈਠਕ ’ਚ ਉਕਤ ਟੈਕਸ ਟਾਰਗੇਟ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਸੀ। ਇਸ ਲਈ ਵਿਰੋਧੀ ਪੱਖ ਅਤੇ ਸੱਤਾਧਾਰੀ ਕੌਂਸਲਰ ਇਸਨੂੰ ਲੈ ਕੇ ਪੂਰੀ ਤਿਆਰੀ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਫਰੀਦਕੋਟ: ਪੁਰਾਣੀ ਰੰਜਿਸ਼ ਕਾਰਨ 3 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ (ਤਸਵੀਰਾਂ)
ਲਾਪ੍ਰਵਾਹ ਅਧਿਕਾਰੀਆਂ ’ਤੇ ਗਾਜ ਡਿੱਗਣੀ ਤੈਅ
31 ਮਾਰਚ ਨੂੰ 8 ਦਿਨ ਬਾਕੀ ਹਨ ਅਤੇ ਤਿੰਨ ਉਸ ’ਚ ਛੁੱਟੀਆਂ ਹਨ। ਬਾਕੀ ਦੇ ਪੰਜ ਦਿਨ ’ਚ ਪੰਜਾਂ ਜ਼ੋਨਲ ਟੀਮਾਂ ਕਿੰਨੀ ਰਿਕਵਰੀ ਕਰਦੀਆਂ ਹਨ, ਉਸ ਦਾ ਪਤਾ 31 ਨੂੰ ਲੱਗ ਜਾਵੇਗਾ। ਹਾਲਾਂਕਿ ਸੱਚ ਤਾਂ ਇਹ ਹੈ ਕਿ ਪ੍ਰਾਪਰਟੀ ਟੈਕਸ ਵਿਭਾਗ ਦੀ ਟੀਮ ਉਸ ਰਿਕਵਰੀ ਨੂੰ ਵੀ ਆਪਣੇ ਖਾਤੇ ’ਚ ਪਾ ਲੈਂਦੀ ਹੈ, ਜੋ ਲੋਕ ਖ਼ੁਦ ਆ ਕੇ ਨਿਗਮ ਦਫ਼ਤਰ ਅਤੇ ਜ਼ੋਨਾਂ ’ਚ ਜਮ੍ਹਾ ਕਰਵਾਉਂਦੇ ਹਨ। ਟੀਮ ਇਨ੍ਹਾਂ ਪੰਜ ਦਿਨਾਂ ’ਚ 23 ਕਰੋੜ ਦੇ ਅੰਕੜੇ ਕੋਲ ਪਹੁੰਚ ਜਾਂਦੀ ਹੈ ਤਾਂ ਵੱਡੀ ਗੱਲ ਹੋਵੇਗੀ। ਨਿਗਮ ਪ੍ਰਸ਼ਾਸਨ ਦਾ ਅਗਲੇ ਸਮੇਂ ’ਚ ਉਕਤ ਟੀਮ ’ਤੇ ਗੁੱਸਾ ਫੁੱਟਣਾ ਤੈਅ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੰਮ ’ਚ ਢਿੱਲ ਵਰਤੀ ਹੈ, ਉਨ੍ਹਾਂ ਉਪਰ ਗਾਜ ਡਿੱਗਣੀ ਤੈਅ ਮੰਨੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਨਾਰਥ ਜ਼ੋਨ ਵਿਚ ਕੀਤੀ ਹੋਵੇਗੀ ਸਕਰੂਟਨੀ
ਪ੍ਰਾਪਰਟੀ ਟੈਕਸ ਸਕਰੂਟਨੀ ਦਾ ਜਿੰਮਾ ਹੁਣ ਕੌਂਸਲਰ ਸੁਸ਼ਾਂਤ ਭਾਟੀਆ ਕੋਲ ਹੈ, ਜਿਸ ਨੂੰ ਲੈ ਕੇ 35 ਬਿਲਡਿੰਗਾਂ ਦੀ ਸਕਰੂਟਨੀ ਲਈ ਨਿਗਮ ਕਮਿਸ਼ਨਰ ਨੇ ਉਨ੍ਹਾਂ ਨੂੰ ਆਦੇਸ਼ ਦਿੱਤੇ ਸਨ। ਹੁਣ ਪੂਰਾ ਨਾਰਥ ਜ਼ੋਨ ਉਨ੍ਹਾਂ ਦੇ ਨਿਸ਼ਾਨੇ ’ਤੇ ਹੈ, ਜਿਸ ਨੂੰ ਲੈ ਕੇ ਅਗਲੇ ਸਮੇਂ ’ਚ ਜੇਕਰ ਸਕਰੂਟਨੀ ਠੀਕ ਢੰਗ ਅਤੇ ਪਾਰਦਰਸ਼ਿਤਾ ਨਾਲ ਹੋਵੇ ਤਾਂ ਕਾਫ਼ੀ ਖੁਲਾਸੇ ਹੋ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)
ਸੁਸ਼ਾਂਤ ਭਾਟੀਆ ਸੈਕਟਰੀ ਨਗਰ ਨਿਗਮ ਨੇ ਕਿਹਾ ਕਿ ਮੈਂ ਮੌਕੇ 4-5 ਸੰਸਥਾਨਾਂ ’ਤੇ ਗਿਆ ਹਾਂ ਪਰ ਉੱਥੇ ਇਕ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਸੁਪਰਡੈਂਟ ਨਾਲ ਗੱਲ ਹੋ ਰਹੀ ਹੈ। ਉਨ੍ਹਾਂ ਕੋਲ ਟੀਮ ਨਹੀਂ ਹੈ। ਬਿਨ੍ਹਾਂ ਟੀਮ ਦੇ ਕੰਮ ਨਹੀਂ ਹੋ ਸਕਦਾ। ਸਾਰਿਆਂ ਦੇ ਸਹਿਯੋਗ ਨਾਲ ਸਕਰੂਟਨੀ ਹੋਵੇਗੀ। ਸ਼ਹਿਰ ਦੀ ਹਰ ਵੱਡੀ ਬਿਲਡਿੰਗ ਦੇ ਦਸਤਾਵੇਜ਼ ਚੈੱਕ ਕੀਤੇ ਜਾਵੇਗੀ ।
ਪੜ੍ਹੋ ਇਹ ਵੀ ਖਬਰ - ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ 8 ਕਰੋੜ ਦੀ ਲਾਗਤ ਨਾਲ ਸ੍ਰੀ ਦਰਬਾਰ ਸਾਹਿਬ ’ਚ ਲਗਵਾਏਗਾ ਸੋਲਰ ਸਿਸਟਮ