5 ਮਈ ਨੂੰ ਹੋਣ ਜਾ ਰਹੀ ਨੀਟ ਦੀ ਪ੍ਰੀਖਿਆ ਨਹੀਂ ਹੋਵੇਗੀ ਆਨਲਾਈਨ

04/16/2019 10:30:57 AM

ਅੰਮ੍ਰਿਤਸਰ (ਨਿਤਿਨ) - ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਸਿਹਤ ਮੰਤਰਾਲੇ ਦੀ ਸਿਫਾਰਿਸ਼ ਦੇ ਬਾਅਦ ਨੀਟ ਮੈਡੀਕਲ ਅਤੇ ਡੈਂਟਲ ਦਾਖਲਾ ਪ੍ਰੀਖਿਆ, ਜੋ ਸਾਲ 'ਚ 2 ਵਾਰ ਹੁੰਦੀ ਹੈ, ਹੁਣ ਆਨਲਾਈਨ ਨਹੀਂ ਹੋਵੇਗੀ। ਪਿਛਲੇ ਮਹੀਨੇ ਮਨੁੱਖ ਸੰਸਾਧਨ ਵਿਕਾਸ ਵਿਭਾਗ ਨੇ ਐਲਾਨ ਕੀਤਾ ਸੀ ਕਿ ਨਵਗਠਿਤ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਸਾਲ 'ਚ ਦੋ ਵਾਰ ਰਾਸ਼ਟਰੀ ਯੋਗਤਾ ਦਾਖਲਾ ਪ੍ਰੀਖਿਆ ਨਾਲ ਇੰਜੀਨੀਅਰਿੰਗ ਕਾਲਜਾਂ 'ਚ ਦਾਖਲੇ ਲਈ ਸੰਯੁਕਤ ਦਾਖਲਾ ਪ੍ਰੀਖਿਆ ਦਾ ਪ੍ਰਬੰਧ ਕਰੇਗੀ। ਇਸ ਵਾਰ 5 ਮਈ ਨੂੰ ਹੋਣ ਜਾ ਰਹੀ ਨੀਟ ਦੀ ਪ੍ਰੀਖਿਆ ਲਿਖਤੀ ਤੌਰ 'ਤੇ ਹੋਵੇਗੀ, ਜਿਸ ਦਾ ਨਤੀਜਾ 5 ਜੂਨ ਨੂੰ ਐਲਾਨ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸਦੇ ਚੱਲੀਏ ਦੀ ਨੀਟ ਦੀ ਪ੍ਰੀਖਿਆ ਐੱਮ. ਬੀ. ਬੀ. ਐੱਸ. ਸਮੇਤ ਬੀ. ਡੀ. ਐੱਸ. ਅਤੇ ਬੀ. ਏ. ਐੱਮ. ਐੱਸ. 'ਚ ਦਾਖਲੇ ਲਏ ਜਾਂਦੇ ਹਨ।

720 ਅੰਕਾਂ ਲਈ ਪੁੱਛੇ ਜਾਂਦੇ ਹਨ ਕੁਲ 180 ਪ੍ਰਸ਼ਨ
ਨੀਟ ਦੀ ਦਾਖਲਾ ਪ੍ਰੀਖਿਆ 180 ਪ੍ਰਸ਼ਨਾਂ ਦੇ ਨਾਲ ਕੁਲ 720 ਅੰਕਾਂ ਦੀ ਹੁੰਦੀ ਹੈ, ਸਾਰੇ ਪ੍ਰਸ਼ਨ 4 ਅੰਕਾਂ ਦੇ ਹੁੰਦੇ ਹਨ। ਇਸ 'ਚ ਫਿਜ਼ਿਕਸ 45 ਪ੍ਰਸ਼ਨਾਂ ਨਾਲ 180 ਅੰਕ, ਕੈਮਿਸਟਰੀ 45 ਪ੍ਰਸ਼ਨਾਂ ਨਾਲ 180 ਅੰਕ ਅਤੇ ਬਾਇਓਲੋਜੀ 90 ਪ੍ਰਸ਼ਨਾਂ ਨਾਲ 360 ਅੰਕ। ਪ੍ਰੀਖਿਆ ਦਾ ਸਮਾਂ ਸੀਮਾ ਕੁਲ 3 ਘੰਟੇ ਦੀ ਹੁੰਦੀ ਹੈ। ਇਸ ਪ੍ਰੀਖਿਆ ਨੂੰ ਕਰਵਾਉਣ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੂਨੀਵਰਸਿਟੀ ਸਮੇਤ ਕਈ ਸਕੂਲ ਕਾਲਜਾਂ 'ਚ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ, ਜਿਸ 'ਚ ਅੰਮ੍ਰਿਤਸਰ ਤੋਂ ਲਗਭਗ 1200 ਤੋਂ 1300 ਵਿਦਿਆਰਥੀ ਪ੍ਰੀਖਿਆ 'ਚ ਆਪਣੀ ਕਿਸਮਤ ਅਜਮਾਉਣਗੇ।
ਜ਼ਿਆਦਾ ਅੰਕ ਪ੍ਰਾਪਤ ਕਰਨ 'ਤੇ ਕਾਊਂਸਲਿੰਗ 'ਚ ਦਿੱਤੀ ਜਾਂਦੀ ਹੈ ਪਹਿਲ
ਨੀਟ ਦੀ ਦਾਖਲਾ ਪ੍ਰੀਖਿਆ 'ਚ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਊਂਸਲਿੰਗ 'ਚ ਪਹਿਲਾਂ ਪਹਿਲ ਦਿੱਤੀ ਜਾਂਦੀ ਹੈ, ਇਸ ਲਈ ਉਮੀਦਵਾਰ ਕੋਸ਼ਿਸ਼ ਕਰਨ ਦੀ ਦਾਖਲਾ ਪ੍ਰੀਖਿਆ 'ਚ ਜ਼ਿਆਦਾ ਤੋਂ ਜ਼ਿਆਦਾ ਅੰਕ ਪ੍ਰਾਪਤ ਕਰ ਕੇ ਆਪਣਾ ਸੰਗ੍ਰਹਿ ਸੁਨਿਸਚਿਤ ਕਰਨ ।       
ਤਿਆਰੀ ਕਰਨ ਦੇ 5 ਟਿਪਸ
. ਟਾਇਮ ਟੇਬਲ ਬਣਾ ਕੇ ਪੜ੍ਹਾਈ ਕਰੋ
. ਨੈਗੇਟਿਵ ਮਾਰਕਿੰਗ ਤੋਂ ਸੁਚੇਤ ਰਹੋ
. ਮਾਹਿਰਾਂ ਦੇ ਸੰਪਰਕ ਵਿਚ ਰਹੋ
. ਬੋਰਡ ਦੇ ਸਟੂਡੈਂਟ ਵਿਸ਼ੇਸ਼ ਸਾਵਧਾਨੀ ਵਰਤਣ
. ਪ੍ਰੀਖਿਆ ਵਿਚ ਸਪੀਡ ਦਾ ਵੀ ਰੱਖੋ ਧਿਆਨ

ਯੋਗਤਾ ਨਾਲ ਸਬੰਧਤ ਵੇਰਵਾ
ਨੀਟ (ਯੂ.ਜੀ.) 'ਚ ਉਹੀ ਵਿਦਿਆਰਥੀ ਬੈਠ ਸਕਦੇ ਹਨ, ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਦੀ ਪ੍ਰੀਖਿਆ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਵਿਸ਼ੇ ਨਾਲ 50 ਫ਼ੀਸਦੀ ਅੰਕਾਂ ਨਾਲ ਪਾਸ ਕਰ ਲਈ ਹੋਵੇ। ਇਸ ਸਾਲ 12ਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਵੀ ਇਸ ਪ੍ਰੀਖਿਆ ਵਿਚ ਬੈਠ ਸਕਦੇ ਹਨ। ਨਾਲ ਹੀ ਉਹ 17 ਸਾਲ ਦੀ ਉਮਰ ਪੂਰੀ ਕਰ ਚੁੱਕੇ ਹੋਣ ਅਤੇ 25 ਸਾਲ ਤੋਂ ਉਮਰ ਜ਼ਿਆਦਾ ਨਾ ਹੋਵੇ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ-ਸੀਮਾ ਵਿਚ ਛੋਟ ਹੈ।
ਇਹ ਸਰਟੀਫਿਕੇਟ ਹੋਣਗੇ ਮਾਨਤਾ ਪ੍ਰਾਪਤ
ਉਮੀਦਵਾਰਾਂ ਦੇ ਕੋਲ ਆਧਾਰ ਕਾਰਡ, ਇਲੈਕਸ਼ਨ ਕਾਰਡ, ਰਾਸ਼ਨ ਕਾਰਡ, ਬੈਂਕ ਅਕਾਊਂਟ, ਪਾਸਪੋਰਟ ਵਿਚੋਂ ਕੋਈ ਇਕ ਪ੍ਰਮਾਣ ਹੋਣਾ ਚਾਹੀਦਾ ਹੈ। ਆਵੇਦਨ ਦੇ ਸਮੇਂ ਇਨ੍ਹਾਂ 'ਚੋਂ ਕਿਸੇ ਇਕ ਦੀ ਜ਼ਰੂਰਤ ਪੈਂਦੀ ਹੈ। ਆਧਾਰ ਕਾਰਡ ਜਾਂ ਪਾਸਪੋਰਟ ਦੇ ਆਖਰੀ ਚਾਰ ਅੰਕ ਭਰਨੇ ਹੁੰਦੇ ਹਨ।
ਪ੍ਰੀਖਿਆ ਨਾਲ ਸਬੰਧਤ ਜਾਣਕਾਰੀ
ਨੀਟ 'ਚ ਉਮੀਦਵਾਰਾਂ ਤੋਂ ਤਿੰਨ ਸੈਕਸ਼ਨ ਦੇ ਅਨੁਸਾਰ 180 ਪ੍ਰਸ਼ਨ ਪੁੱਛੇ ਜਾਂਦੇ ਹਨ। ਇਸ ਲਈ ਤਿੰਨ ਘੰਟੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਪ੍ਰੀਖਿਆ ਅਨੁਸਾਰ ਫਿਜ਼ਿਕਸ (45), ਕੈਮਿਸਟਰੀ (45) ਅਤੇ ਬਾਇਓਲੋਜੀ (90) ਮਜ਼ਮੂਨਾਂ ਤੋਂ ਪ੍ਰਸ਼ਨ ਪੁੱਛੇ ਜਾਂਦੇ ਹਨ। ਬਾਇਓਲੋਜੀ ਦੇ ਸੈਕਸ਼ਨ 'ਚ ਜ਼ੋਲੋਜੀ (45) ਅਤੇ ਬੋਟਨੀ ਤੋਂ (45) ਪ੍ਰਸ਼ਨ ਪੁੱਛੇ ਜਾਂਦੇ ਹਨ ਅਤੇ ਸਾਰੇ ਪ੍ਰਸ਼ਨਾਂ ਦੇ ਚਾਰ ਵਿਕਲਪ ਦਿੱਤੇ ਹੁੰਦੇ ਹਨ। ਉਨ੍ਹਾਂ ਦਾ ਸਵਰੂਪ ਬਹੁਵਿਕਲਪੀ ਹੁੰਦਾ ਹੈ। ਪ੍ਰਸ਼ਨਾਂ ਦਾ ਮਾਧਿਅਮ ਹਿੰਦੀ ਅਤੇ ਅੰਗੇਰਜ਼ੀ ਦੋਵੇਂ ਹੁੰਦਾ ਹੈ । ਹਰ ਇਕ ਪ੍ਰਸ਼ਨ ਲਈ ਚਾਰ ਅੰਕ ਨਿਰਧਾਰਤ ਹਨ। ਪੇਪਰ 'ਚ ਪ੍ਰਸ਼ਨ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਮਾਧਿਅਮ 'ਚ ਪੁੱਛੇ ਜਾਣਗੇ। ਉਮੀਦਵਾਰ ਜਿਸ ਮਾਧਿਅਮ ਦਾ ਸਹਾਰਾ ਲੈ ਰਹੇ ਹਨ, ਉਸ ਦਾ ਵੇਰਵਾ ਉਨ੍ਹਾਂ ਨੂੰ ਫ਼ਾਰਮ ਭਰਦੇ ਸਮਾਂ ਹੀ ਦੇਣਾ ਹੁੰਦਾ ਹੈ। ਨੀਟ 'ਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦਾ ਪੈਟਰਨ 11ਵੀਂ ਅਤੇ 12ਵੀਂ ਦੇ ਸਿਲੇਬਸ ਤੋਂ ਹੁੰਦਾ ਹੈ । ਪ੍ਰਸ਼ਨਾਂ ਦਾ ਸਵਰੂਪ ਆਬਜ਼ੈਕਟਿਵ ਹੋਣ ਦੇ ਕਾਰਨ ਉਹ ਕਿਤੇ ਵੀ ਪੁੱਛੇ ਜਾ ਸਕਦੇ ਹਨ ।

ਅੰਮ੍ਰਿਤਸਰ ਦੀ ਸੁਪ੍ਰੀਤ ਕੌਰ ਦਾ ਕਹਿਣਾ ਹੈ ਦੀ ਉਨ੍ਹਾਂ ਨੇ ਇਸ ਸਾਲ ਮੈਡੀਕਲ ਵਿੰਗ ਵਿਚ 12ਵੀਂ ਦੀ ਪ੍ਰੀਖਿਆ ਦਿੱਤੀ ਹੈ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਇਕ ਨਿੱਜੀ ਕੋਚਿੰਗ ਸੰਸਥਾਨ ਵਿਚ ਨੀਟ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਿਕ ਪਹਿਲਾਂ ਦੀ ਤਰ੍ਹਾਂ ਅਜੇ ਵੀ ਇਹ ਪ੍ਰੀਖਿਆ ਸਾਲ ਵਿਚ ਦੋ ਵਾਰ ਹੀ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਸਾਰੇ ਵਿਦਿਆਰਥੀਆਂ ਨੂੰ ਇਕ ਵਾਰ ਦੀ ਬਜਾਏ ਦੂਸਰੀ ਵਾਰ ਵੀ ਮੌਕਾ ਮਿਲ ਸਕੇ। 5 ਮਈ ਨੂੰ ਹੋਣ ਵਾਲੀ ਪ੍ਰੀਖਿਆ ਲਈ ਉਹ ਥੋੜ੍ਹਾ ਦਵਾਬ ਮਹਿਸੂਸ ਕਰ ਰਹੇ ਹਨ ਪਰ ਦੋ ਸਾਲਾਂ ਵਿਚ ਕੀਤੀ ਗਈ ਤਿਆਰੀ ਕਾਰਨ ਉਹ ਇਸ ਪ੍ਰੀਖਿਆ ਨੂੰ ਪਾਸ ਕਰ ਲੈਣਗੇ।


rajwinder kaur

Content Editor

Related News