100 ਸਾਲਾ ਪ੍ਰਕਾਸ਼ ਪੁਰਬ ''ਤੇ ਵੱਡੀ ਗਿਣਤੀ ਪਰਿਵਾਰਾਂ ਨੇ ਸਿੱਖ ਕੌਮ ''ਚ ਕੀਤੀ ਵਾਪਸੀ
Tuesday, Dec 01, 2020 - 01:38 PM (IST)
ਅੰਮ੍ਰਿਤਸਰ (ਛੀਨਾ): ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ 100 ਸਾਲਾ ਪ੍ਰਕਾਸ਼ ਪੁਰਬ ਠਾਕੁਰ ਦਲੀਪ ਸਿੰਘ ਦੀਆ ਹਦਾਇਤਾਂ ਅਨੁਸਾਰ ਨਾਮਧਾਰੀ ਸੰਗਤ ਅੰਮ੍ਰਿਤਸਰ ਵਲੋਂ ਸਰਪ੍ਰਸਤ ਸਾਹਿਬ ਸਿੰਘ ਦੀ ਦੇਖਰੇਖ ਹੇਠ ਪਿੰਡ ਚੋਗਾਵਾਂ ਸਾਧਪੁਰ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਵਿਸ਼ਾਲ ਦੀਵਾਨ ਸਜਾਇਆ ਗਿਆ, ਜਿਸ 'ਚ ਪੰਥ ਪ੍ਰਸਿੱਧ ਰਾਗੀ ਜਥਿਆਂ, ਕਥਾ ਵਾਚਕਾਂ ਤੇ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਜਸ ਰਾਹੀਂ ਨਿਹਾਲ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਾਤ ਤੋਂ ਲਾਗੂ ਹੋਵੇਗਾ ਨਾਈਟ ਕਰਫ਼ਿਊ, ਜਾਣੋ ਜਾਰੀ ਹੋਏ ਹੋਰ ਦਿਸ਼ਾ-ਨਿਰਦੇਸ਼ਾਂ ਬਾਰੇ
ਇਸ ਮੌਕੇ ਨਾਮਧਾਰੀ ਸਾਹਿਬ ਸਿੰਘ ਨੇ ਕਿਹਾ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਸਾਬਤ ਸੂਰਤ ਸਿੱਖੀ ਸਰੂਪ ਨੂੰ ਅਗਾਂਹਵਧੂ ਖੇਤਰ 'ਚ ਪਛਾਣ ਦਵਾਈ ਤੇ ਵਿਸ਼ਵ ਭਰ 'ਚ ਨਾਮ ਬਾਣੀ ਤੇ ਗੁਰਮਤਿ ਦਾ ਪ੍ਰਚਾਰ ਵੀ ਕੀਤਾ। ਇਸ ਮੌਕੇ ਸਿੱਖ ਧਰਮ ਨੂੰ ਛੱਡ ਕੇ ਦੂਜੇ ਧਰਮਾਂ 'ਚ ਜਾਣ ਵਾਲੇ ਮਜ਼੍ਹਬੀ ਸਿੱਖ ਪਰਿਵਾਰਾਂ ਨੂੰ ਪ੍ਰੇਰ ਕੇ ਮੁੜ ਸਿੱਖੀ ਦੀ ਧਾਰਾ ਨਾਲ ਜੋੜਿਆ ਗਿਆ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਚੇਅਰਮੈਨ ਲਾਲ ਸਿੰਘ, ਸੇਵਕ ਰਣਜੀਤ ਸਿੰਘ, ਸਰਪੰਚ ਗੁਰਬਖਸ਼ ਸਿੰਘ, ਦਵਿੰਦਰ ਸਿੰਘ ਨਾਗੀ, ਮੁਲਤਾਨ ਸਿੰਘ, ਸੁੱਚਾ ਸਿੰਘ ਠੇਕੇਦਾਰ, ਇਸਤਰੀ ਵਿਦਿਅਕ ਜੱਥਾ ਦੇ ਪ੍ਰਧਾਨ ਬੀਬੀ ਭੁਪਿੰਦਰ ਕੌਰ, ਆਸਾ ਸਿੰਘ ਤਰਨਤਾਰਨ, ਸ਼ੇਰ ਸਿੰਘ ਬਰੀਲਾ, ਜਗਤ ਸਿੰਘ ਬਟਾਲਾ, ਨਿਸ਼ਾਨ ਸਿੰਘ ਵਾਂ, ਲਖਵਿੰਦਰ ਸਿੰਘ ਕੀੜੀ ਅਫਗਾਨਾ, ਪ੍ਰਮਜੀਤ ਸਿੰਘ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਚਚੇਰੇ ਭਰਾਵਾਂ ਨੂੰ ਇਨੋਵਾ ਕਾਰ ਹੇਠ ਦਰੜਿਆ