ਪ੍ਰਜਾਪਤੀ ਨਗਰ ''ਚ ਵਿਰਸੇ ਨੂੰ ਸੰਭਾਲ ਰਹੇ ਹਨ ਮਿੱਟੀ ਦੇ ਦੀਵੇ ਬਣਾਉਣ ਵਾਲੇ ਪਰਿਵਾਰ

10/21/2019 2:09:32 PM

ਅੰਮ੍ਰਿਤਸਰ (ਜ. ਬ.) : ਦੀਵਾਲੀ ਦੇ ਤਿਉਹਾਰ 'ਤੇ ਚਾਈਨਾ ਦਾ ਕਬਜ਼ਾ ਹੋ ਚੁੱਕਿਆ ਹੈ। ਮਾਰਕੀਟ 'ਚ ਦੀਵਾਲੀ ਦੇ ਦਿਨੀਂ ਮਿੱਟੀ ਦੇ ਦੀਵਿਆਂ ਦੀ ਵਿਕਰੀ ਘੱਟ ਕਰ ਦਿੱਤੀ ਹੈ। ਮਿੱਟੀ ਦੀ 'ਭਗਵਾਨ ਦੀ ਮੂਰਤੀ' ਦੀ ਬਜਾਏ ਮਾਰਕੀਟ 'ਚ ਚਾਈਨਾ ਨੇ ਰਬੜ ਅਤੇ ਹੋਰ ਚੀਜ਼ਾਂ ਦੇ ਬਣੇ ਭਗਵਾਨ ਦੀਆਂ ਮੂਰਤੀਆਂ ਬੇਹੱਦ ਪਸੰਦ ਕੀਤੀਆਂ ਜਾ ਰਹੀਆਂ ਹਨ। ਖਾਸ ਗੱਲ ਹੈ ਕਿ ਚਾਈਨਾ ਬਾਜ਼ਾਰ ਦੇ ਦੀਵਾਲੀ 'ਤੇ ਕਬਜ਼ਾ ਹੋਣ ਕਾਰਣ ਮਿੱਟੀ ਦੇ ਦੀਵੇ ਅਤੇ ਭਗਵਾਨ ਦੀ ਮੂਰਤੀ ਬਣਾਉਣ ਵਾਲੇ ਪਰਿਵਾਰਾਂ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਮੰਡਰਾਉਣ ਲੱਗਾ ਹੈ। ਅੰਮ੍ਰਿਤਸਰ 'ਚ ਹੀ ਅਜਿਹੇ ਕਈ ਪਰਿਵਾਰ ਹਨ ਜਿਹੜੇ ਕਈ ਪੀੜ੍ਹੀਆਂ ਤੋਂ ਮਿੱਟੀ ਦੇ ਬਰਤਨ ਅਤੇ ਭਗਵਾਨ ਦੀਆਂ ਮੂਰਤੀਆਂ ਅਤੇ ਦੀਵੇ ਬਣਾਉਣ ਦਾ ਕੰਮ ਕਰਦੇ ਆਏ ਹਨ। ਸਮੇਂ ਦੇ ਨਾਲ ਹੀ ਹੁਣ ਇਸ ਧੰਦੇ ਨਾਲ ਜੁੜੇ ਲੋਕ ਵੀ ਆਪਣਾ ਹੱਥ ਖਿੱਚ ਰਹੇ ਹਨ। ਨਵੀਂ ਪੀੜ੍ਹੀ ਇਸ ਧੰਦੇ ਤੋਂ ਮੁੱਖ ਮੋੜ ਰਹੀ ਹੈ। ਬੱਚੇ ਚਾਹੇ ਖੇਡ-ਖੇਡ 'ਚ ਮਿੱਟੀ ਬਣਾਉਂਦੇ ਦੀਵੇ ਦੇ ਰੰਗ ਰੋਗਨ ਕਰ ਰਹੀਆਂ ਆਪਣੇ ਬਜ਼ੁਰਗਾਂ ਦੇ ਨਾਲ ਕੰਮ ਕਰਦੇ ਦਿਸਦੇ ਹਨ।
PunjabKesari
'ਜਗ ਬਾਣੀ ਨੇ ਦਿਵਾਇਆ ਇਲਾਕੇ ਨੂੰ ਪ੍ਰਜਾਪਤੀ ਨਗਰ ਦਾ ਨਾਂ'
ਅੰਮ੍ਰਿਤਸਰ ਨਗਰ ਨਿਗਮ ਵਿਚ ਵਾਰਡ ਨੰਬਰ 56 ਵਿਚ ਇਕ ਮੁਹੱਲਾ ਹੈ ਪ੍ਰਜਾਪਤੀ ਨਗਰ। ਇਸ ਨੂੰ ਕਦੇ 'ਕੁੰਮਹਾਰਾ ਮੁਹੱਲਾ' ਕਿਹਾ ਜਾਂਦਾ ਸੀ। ਜਿਸ ਨੂੰ ਦੱਸਣ 'ਚ ਲੋਕਾਂ ਨੂੰ ਸ਼ਰਮ ਆਉਂਦੀ ਸੀ। ਇਸ ਨਾਂ ਤੋਂ ਨਜਾਤ ਦਿਵਾਈ 'ਜਗ ਬਾਣੀ' ਨੇ। ਲੋਕਾਂ ਦੀ ਆਵਾਜ਼ 'ਤੇ ਇਲਾਕੇ ਦੇ ਕੌਂਸਲਰ ਪ੍ਰਮੋਦ ਬਬਲਾ ਨੇ ਸਦਨ ਵਿਚ ਪ੍ਰਸਤਾਵ ਲੈ ਕੇ ਆਏ। ਮੁਹੱਲੇ ਦਾ ਨਾਂ ਪ੍ਰਜਾਪਤੀ ਨਗਰ ਰੱਖਿਆ ਗਿਆ। ਪ੍ਰਜਾਪਤੀ ਨਗਰ ਭਾਰਤ-ਪਾਕਿਸਤਾਨ ਦੀ ਵੰਡ ਦਾ ਅਜਿਹਾ ਗਵਾਹ ਹੈ, ਜਿੱਥੇ ਉਜੜ ਚੁੱਕੇ ਪਰਿਵਾਰਾਂ ਨੂੰ ਆਸ਼ਿਆਨਾ ਮਿਲਿਆ ਸੀ। ਇੱਥੇ ਰਹਿਣ ਵਾਲੇ ਕਈ ਪਰਿਵਾਰ ਹਨ ਜੋ ਅੱਜ ਵੀ ਆਪਣੇ ਵਿਰਾਸਤ ਦੀ ਮਿੱਟੀ ਨਾਲ ਜੁੜ ਕੇ ਮਿੱਟੀ ਦੇ ਦੀਵੇ ਅਤੇ ਬਰਤਨ ਬਣਾਉਂਦੇ ਹਨ।
PunjabKesari
ਖਾਨਦਾਨੀ ਧੰਦੇ ਨਾਲ ਜੁੜੇ ਹਨ ਬਜ਼ੁਰਗ, ਨੌਜਵਾਨ ਹਟੇ ਪਿੱਛੇ
ਪ੍ਰਜਾਪਤੀ ਨਗਰ 'ਚ ਮਿੱਟੀ ਦੇ ਭਾਂਡਿਆਂ ਅਤੇ ਦੀਵੇ ਬਣਾ ਕੇ ਕਈ ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਡਾਕਟਰ ਬਣਾਇਆ ਤੇ ਕਿਸੇ ਨੇ ਇੰਜੀਨੀਅਰ। ਕੋਈ ਪ੍ਰਾਈਵੇਟ ਉੱਚੇ ਅਹੁਦੇ 'ਤੇ ਹੈ ਤਾਂ ਕੋਈ ਸਰਕਾਰੀ ਨੌਕਰੀ ਕਰ ਰਿਹਾ ਹੈ। ਅਜਿਹੇ 'ਚ ਮਿੱਟੀ ਦੇ ਭਾਂਡਿਆਂ ਦੇ ਧੰਦੇ ਨਾਲ ਪੀੜ੍ਹੀ ਦਰ ਪੀੜ੍ਹੀ ਕੰਮ ਕਰਨ ਵਾਲੇ ਪਰਿਵਾਰਾਂ 'ਚ ਹੁਣ ਇਸ ਧੰਦੇ ਨੂੰ ਲੈ ਕੇ ਵਿਰਾਮ ਲੱਗਣ ਲੱਗਾ ਹੈ। ਅਜਿਹੇ ਵਿਚ ਨੌਜਵਾਨ ਵੀ ਇਸ ਧੰਦੇ 'ਚ ਆਉਣਾ ਨਹੀਂ ਚਾਹੁੰਦਾ।
PunjabKesari
ਮਿੱਟੀ ਦੇ ਦੀਵਿਆਂ 'ਤੇ ਵੀ ਮਹਿੰਗਾਈ ਦੀ ਮਾਰ
ਮਹਿੰਗਾਈ ਦੀ ਮਾਰ ਮਿੱਟੀ ਦੇ ਦੀਵਿਆਂ 'ਤੇ ਵੀ ਪੈ ਰਹੀ ਹੈ। ਪਿਛਲੇ ਸਾਲ ਦੀ ਤੁਲਨਾ 'ਚ ਪ੍ਰਤੀ ਦਰਜਨ ਮਹਿੰਗਾਈ ਵਧੀ ਹੈ। ਲੇਬਰ ਮਹਿੰਗੀ ਹੈ। ਰੰਗ-ਰੋਗਨ ਮਹਿੰਗਾ ਹੋ ਜਾਣ ਨਾਲ ਦੀਵਾਲੀ ਵਿਚ ਇਸ ਵਾਰ ਦੀਵੇ ਵੀ ਜਿਥੇ ਮਹਿੰਗੇ ਹਨ, ਉਥੇ ਹੀ ਪਿਛਲੇ ਕਈ ਸਾਲਾਂ ਤੋਂ ਚਾਈਨਾ ਬਾਜ਼ਾਰ ਨੇ ਮਿੱਟੀ ਦੇ ਖਿਡੌਣਿਆਂ ਤੋਂ ਲੈ ਕੇ ਦੀਵਿਆਂ ਦੀ ਵਿਕਰੀ ਘੱਟ ਕਰ ਦਿੱਤੀ ਹੈ। ਇਸ ਕਾਰਣ ਮਿੱਟੀ ਦੀਆਂ ਚੀਜ਼ਾਂ ਨਾਲ ਬਣੇ ਦੀਵਾਲੀ 'ਤੇ ਵਿਕਣੇ ਵਾਲੀਆਂ ਚੀਜ਼ਾਂ ਸਿਰਫ ਨਾਂ ਦੀਆਂ ਦੁਕਾਨਾਂ 'ਤੇ ਦਿਸਦੀਆਂ ਹਨ। ਪ੍ਰਜਾਪਤੀ ਨਗਰ ਦੇ ਰਾਜੀਵ ਕੁਮਾਰ ਕਹਿੰਦੇ ਹਨ ਕਿ ਇਸ ਕਲਾ ਨੂੰ ਬਚਾ ਕੇ ਰੱਖਣ ਲਈ ਸਰਕਾਰ ਨੂੰ ਪ੍ਰਜਾਪਤੀ ਨਗਰ 'ਚ ਅਜਿਹਾ ਸੈਂਟਰ ਖੋਲ੍ਹਣਾ ਚਾਹੀਦਾ ਹੈ, ਜੋ ਇਨ੍ਹਾਂ ਚੀਜ਼ਾਂ ਨੂੰ ਬਣਾਉਣ ਲਈ ਸਿਖਾਏ। ਤਾਂਕਿ ਇਸ ਕਲਾ ਨੂੰ ਬਚਾਇਆ ਜਾ ਸਕੇ।
PunjabKesari
'ਪ੍ਰਜਾਪਤੀ ਨਗਰ 'ਚ ਖੁੱਲ੍ਹੇ ਸੈਂਟਰ, ਨਿਗਮ 'ਚ ਉਠਾਵਾਂਗਾ ਆਵਾਜ਼ : ਪ੍ਰਮੋਦ ਬਬਲਾ
ਵਾਰਡ ਨੰਬਰ 56 ਦੇ ਕੌਂਸਲਰ ਪ੍ਰਮੋਦ ਬਬਲਾ ਕਹਿੰਦੇ ਹਨ ਕਿ ਪ੍ਰਜਾਪਤੀ ਨਗਰ ਵਿਚ ਮਿੱਟੀ ਦੇ ਬਰਤਨ ਬਣਾਉਣ ਤੋਂ ਲੈ ਕੇ ਹੋਰ ਚੀਜ਼ਾਂ ਨੂੰ ਸਿਖਾਉਣ ਲਈ ਸੈਂਟਰ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂਕਿ ਇਸ ਕਲਾ ਨੂੰ ਜਿਊਂਦਾ ਰੱਖਿਆ ਜਾ ਸਕੇ। ਇਹ ਅਜਿਹੀ ਕਲਾ ਹੈ, ਜੋ ਕਈ 100 ਸਾਲਾਂ ਤੋਂ ਚੱਲਦੀ ਆ ਰਹੀ ਹੈ। ਕਿਸੇ ਜ਼ਮਾਨੇ ਵਿਚ ਇੱਥੇ 100 ਪਰਿਵਾਰ ਕੰਮ ਕਰਦੇ ਸਨ। ਹੁਣ ਤਾਂ ਕੁਝ ਬਚੇ ਹਨ, ਜੋ ਆਪਣੀ ਮਿੱਟੀ ਦੀ ਕਲਾ ਨੂੰ ਮਿੱਟੀ ਦੇ ਦੀਵੇ ਨਾਲ ਰੋਸ਼ਨ ਕਰ ਰਹੇ ਹਨ।

PunjabKesari


Baljeet Kaur

Content Editor

Related News