ਪਾਵਰਕਾਮ ਦੀ ਟੀਮ ਨੂੰ ਕਿਸਾਨਾਂ ਨੇ ਬੰਧਕ ਬਣਾਇਆ

Saturday, Jul 20, 2019 - 03:48 PM (IST)

ਪਾਵਰਕਾਮ ਦੀ ਟੀਮ ਨੂੰ ਕਿਸਾਨਾਂ ਨੇ ਬੰਧਕ ਬਣਾਇਆ

ਅੰਮ੍ਰਿਤਸਰ : ਖਾਲੜਾ ਸਬ-ਡਿਵੀਜ਼ਨ ਦੇ ਪਿੰਡ ਖਾਲੜਾ 'ਚ ਬਿਜਲੀ ਚੋਰੀ ਫੜਨ ਗਈ ਪਾਵਰਕਾਮ ਦੀ ਟੀਮ ਨੂੰ ਕਿਸਾਨਾਂ ਨੇ ਮੇਨ ਬਾਜ਼ਾਰ 'ਚ ਘੇਰ ਲਿਆ ਤੇ ਬੰਧਕ ਬਣਾ ਲਿਆ। ਐੱਸ.ਡੀ.ਓ. ਤੋਂ ਇਲਾਵਾ ਦੋ ਜੇ.ਈ, 1 ਏ.ਜੀ.ਈ, 1 ਸਬ ਇੰਸਪੈਕਟਰ ਤੇ 2 ਕਾਂਨਸਟੇਬਲਾਂ 3 ਘੰਟੇ ਤੱਕ ਰੋਕੀ ਰੱਖਿਆ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਥਾਣਾ ਖਾਲੜਾ ਦੇ ਐੱਸ.ਐੱਚ.ਓ. ਹਰਪ੍ਰੀਤ ਸਿੰਘ ਕਰੀਬ 10 ਪੁਲਸ ਮੁਲਾਜ਼ਮਾਂ ਸਮੇਤ ਮੌਕੇ 'ਤੇ ਪਹੁੰਚੇ ਤਾਂ ਸਾਰੇ ਕਿਸਾਨ ਫਰਾਰ ਹੋ ਗਏ। ਪੁਲਸ ਨੇ ਕਿਸਾਨ ਦਿਲਬਾਗ ਸਿੰਘ ਵਾਸੀ ਪਹੁਵਿੰਡ ਤੇ ਗੁਰਸਾਹਿਬ ਵਾਸੀ ਪਹੁਵਿੰਡ ਸਮੇਤ 37 ਲੋਕਾਂ ਖਿਲਾਫ ਸਰਕਾਰੀ ਮੁਲਾਜ਼ਮਾਂ ਨੂੰ ਬੰਧਕ ਬਣਾਉਣ ਤੇ ਕਾਰਵਾਈ 'ਚ ਅੜਿਕਾ ਬਣਨ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਹੈ। 

ਐੱਸ.ਡੀ.ਓ. ਸੂਰਜ ਪ੍ਰਕਾਸ਼, ਜੇ.ਈ. ਤੀਰਥ ਸਿੰਘ, ਜੇ.ਈ. ਬੇਅੰਤ ਸਿੰਘ, ਏ.ਜੇ.ਈ. ਗੁਰਬਚਨ ਸਿੰਘ, ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਹਰਦੀਪ ਸਿੰਘ ਤੇ ਦੋ ਕਾਂਸਟੇਬਲਾਂ ਵਾਲੀ ਟੀਮ ਤਿੰਨ ਗੱਡੀਆਂ 'ਚ ਵੀਰਵਾਰ ਕਰੀਬ 7 ਵਜੇ ਕਾਰਵਾਈ ਲਈ ਨਿਕਲੀ ਸੀ। ਜਦੋਂ ਉਹ ਪਿੰਡ ਖਾਲੜਾ ਦੇ ਬਾਜ਼ਾਰ 'ਚੋਂ ਨਿਕਲਣ ਰਹੇ ਸਨ ਤਾਂ ਮੋਟਰਸਾਈਕਲਾਂ 'ਤੇ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮੁਲਾਜ਼ਮਾਂ ਨੇ ਉਨ੍ਹਾਂ ਨੂੰ ਜਾਣ ਦੇਣ ਲਈ ਕਈ ਵਾਰ ਅਪੀਲ ਕੀਤੀ ਪਰ ਕਿਸਾਨਾਂ ਨੇ ਇਕ ਨਹੀਂ ਸੁਣੀ। ਇਹ ਧੱਕੇਸ਼ਾਹੀ ਕਰੀਬ 3 ਘੰਟੇ ਤੱਕ ਚੱਲਦੀ ਰਹੀ। 


author

Baljeet Kaur

Content Editor

Related News