ਪਰਾਲੀ ਦੇ ਪ੍ਰਦੂਸ਼ਣ ਨਾਲ ਅੰਮ੍ਰਿਤਸਰ ਦਾ ਏਅਰ-ਕੁਆਲਿਟੀ ਇੰਡੈਕਸ ਪਹੁੰਚਿਆ 193 ਦੇ ਪਾਰ
Wednesday, Oct 16, 2019 - 02:47 PM (IST)

ਅੰਮ੍ਰਿਤਸਰ (ਨੀਰਜ) : ਝੋਨੇ ਦੀ ਫਸਲ ਕੱਟਣ ਤੋਂ ਬਾਅਦ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ। ਆਲਮ ਇਹ ਹੈ ਕਿ ਇਕ ਵਾਰ ਫਿਰ ਤੋਂ ਹਵਾ ਪ੍ਰਦੂਸ਼ਿਤ ਹੋਣ ਲੱਗੀ ਹੈ। ਅੰਮ੍ਰਿਤਸਰ ਤਾਂ ਪੂਰੇ ਪੰਜਾਬ 'ਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਜ਼ਿਲਾ ਬਣ ਗਿਆ ਹੈ। ਪੀ. ਪੀ. ਸੀ. ਬੀ. ਤੋਂ ਮਿਲੇ ਅੰਕੜਿਆਂ ਦੇ ਅਨੁਸਾਰ ਅੰਮ੍ਰਿਤਸਰ ਜ਼ਿਲੇ ਵਿਚ ਏ. ਕਿਊ. ਆਈ. ( ਏਅਰ ਕਵਾਲਿਟੀ ਇੰਡੈਕਸ) ਇਸ ਸਮੇਂ 193 ਤੋਂ ਵੀ ਪਾਰ ਹੋ ਚੁੱਕਿਆ ਹੈ, ਜਦਕਿ ਲੁਧਿਆਣਾ ਜ਼ਿਲੇ 'ਚ ਏ. ਕਿਊ. ਆਈ. 110, ਜਲੰਧਰ ਜ਼ਿਲੇ ਵਿਚ 98, ਮੰਡੀ ਗੋਬਿੰਦਗੜ੍ਹ ਵਿਚ 112 ਅਤੇ ਪਟਿਆਲਾ ਜ਼ਿਲੇ 'ਚ ਏ. ਕਿਊ. ਆਈ. 130 ਹੈ।
ਜਾਣਕਾਰੀ ਅਨੁਸਾਰ ਹਾਈ ਕੋਰਟ ਵੱਲੋਂ ਪਰਾਲੀ ਸਾੜਣ ਵਾਲੇ ਕਿਸਾਨਾਂ ਨੂੰ ਜੁਰਮਾਨਾ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਬਹੁਤ ਹੀ ਘੱਟ ਅਜਿਹੇ ਜਾਗਰੂਕ ਕਿਸਾਨ ਹਨ, ਜੋ ਪਰਾਲੀ ਨੂੰ ਨਹੀਂ ਸਾੜ ਰਹੇ ਹਨ। ਜ਼ਿਆਦਾਤਰ ਕਿਸਾਨ ਪਰਾਲੀ ਸਾੜ ਰਹੇ ਹਨ। ਜਦਕਿ ਜ਼ਿਲਾ ਪ੍ਰਸ਼ਾਸਨ ਕਿਸਾਨਾਂ ਦੇ ਅੱਗੇ ਬੇਵਸ ਨਜ਼ਰ ਆ ਰਿਹਾ ਹੈ। ਹਾਲਾਂਕਿ ਖੇਤੀਬਾੜੀ ਵਿਭਾਗ ਉਨ੍ਹਾਂ ਕਿਸਾਨਾਂ ਨੂੰ ਸਬਸਿਡੀ 'ਤੇ ਮਸ਼ੀਨਾਂ ਦੇ ਰਹੇ ਹਨ, ਜੋ ਪਰਾਲੀ ਨਹੀਂ ਸਾੜਦੇ ਹਨ। ਅਜਿਹੇ ਕਿਸਾਨ ਗਿਣਤੀ ਵਿਚ ਬਹੁਤ ਹੀ ਘੱਟ ਹਨ।