ਜ਼ਹਿਰੀਲੀ ਸ਼ਰਾਬ ਮਾਮਲੇ ''ਚ ਕਾਂਗਰਸੀ ਵਿਧਾਇਕਾਂ ਦਾ ਘਿਰਾਓ ਕਰੇਗੀ ਯੁਵਾ ਭਾਜਪਾ

Thursday, Aug 06, 2020 - 05:25 PM (IST)

ਜ਼ਹਿਰੀਲੀ ਸ਼ਰਾਬ ਮਾਮਲੇ ''ਚ ਕਾਂਗਰਸੀ ਵਿਧਾਇਕਾਂ ਦਾ ਘਿਰਾਓ ਕਰੇਗੀ ਯੁਵਾ ਭਾਜਪਾ

ਅੰਮ੍ਰਿਤਸਰ (ਬਿਊਰੋ) : ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ 130 ਤੋਂ ਵੱਧ ਮੌਤਾਂ ਦੇ ਦੋਸ਼ੀਆਂ ਅਤੇ ਪੰਜਾਬ ਕਾਂਗਰਸ ਦੇ ਚਾਰ ਵਿਧਾਇਕਾਂ ਖਿਲ਼ਾਫ਼ ਕੋਈ ਕਾਰਵਾਈ ਨਾ ਹੋਣ ਦੇ ਚੱਲਦਿਆਂ ਪੰਜਾਬ ਯੁਵਾ ਭਾਜਪਾ ਸ਼ੁੱਕਰਵਾਰ ਨੂੰ ਕੋਵਿਡ-19 ਦੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਾਂਗਰਸੀ ਵਿਧਾਇਕਾਂ ਦਾ ਘਿਰਾਓ ਕਰੇਗੀ। ਇਸ ਦੀ ਜਾਣਕਾਰੀ ਪੰਜਾਬ ਯੁਵਾ ਭਾਜਪਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਨੇ ਦਿੱਤੀ ਹੈ। ਪੰਜਾਬ ਯੁਵਾ ਭਾਜਪਾ ਪ੍ਰਧਾਨ ਭਾਨੂ ਨੇ ਕਿਹਾ ਕਿ ਪੰਜਾਬ 'ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਫੇਲ ਹੋ ਗਏ ਹਨ ਕਿਉਂਕਿ ਇਸ ਨਾਜਾਇਜ਼ ਕਾਰੋਬਾਰ ਨੂੰ ਰੋਕਣਾ ਦਾ ਕੰਮ ਪੰਜਾਬ ਪੁਲਸ ਅਤੇ ਐਕਸਾਈਜ਼ ਵਿਭਾਗ ਦਾ ਬਣਦਾ ਹੈ। ਇਹ ਦੋਵੇਂ ਵਿਭਾਗਾਂ ਨੂੰ ਮੁੱਖ ਮੰਤਰੀ ਖੁਦ ਚਲਾ ਰਹੇ ਹਨ। 

ਇਹ ਵੀ ਪੜ੍ਹੋਂ : IPL 2020: ਲੋਕਾਂ ਦੇ ਵਿਰੋਧ ਤੋਂ ਬਾਅਦ BCCI ਨੇ ਚੁੱਕਿਆ ਵੱਡਾ ਕਦਮ, VIVO ਨਾਲ ਰੱਦ ਹੋਇਆ ਕਰਾਰ

ਉਨ੍ਹਾਂ ਕਿਹਾ ਕਿ ਇਨਾਂ ਹੀ ਨਹੀਂ ਇਸ ਖੂਨੀ ਨਾਜਾਇਜ਼ ਨਸ਼ੇ ਦੇ ਕਾਰੋਬਾਰ ਨੂੰ ਚਲਾਉਣ ਦਾ ਜ਼ਿੰਮੇਵਾਰ ਪੀੜਤ ਪਰਿਵਾਰਾਂ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਦੱਸਿਆ, ਜਿਸ ਤੋਂ ਬਾਅਦ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਬਜਾਏ ਕਾਂਗਰਸ ਨੇਤਾ ਪੰਜਾਬ ਸਰਕਾਰ ਦੇ ਸਰਕਾਰੀ ਤੰਤਰ ਦੇ ਮਾਧਿਅਮ ਨਾਲ ਆਪਣੇ ਦੋਸ਼ੀ ਵਿਧਾਇਕਾ ਨੂੰ ਬਚਾਉਣ ਦੇ ਚੱਕਰ 'ਚ ਪੀੜਤਾਂ ਅਤੇ ਪੰਜਾਬ ਦੀ ਜਨਤਾ ਨਾਲ ਧੋਖਾ ਕਰ ਰਹੇ ਹੈ, ਜੋ ਭਾਜਪਾ ਨਹੀਂ ਹੋਣ ਦੇਵੇਗੀ। ਭਾਨੂ ਨੇ ਕਿਹਾ ਕਿ ਪੰਜਾਬ ਯੁਵਾ ਭਾਜਪਾ ਬੇਬਸ ਨੌਜਵਾਨਾਂ ਅਤੇ ਪੀੜਤ ਪਰਿਵਾਰਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਇਨਸਾਫ਼ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰੇਗੀ। ਇਸ ਲਈ ਕੈਪਟਨ ਕੇਵਲ ਪੁਲਸ ਅਤੇ ਸਰਕਾਰੀ ਕਾਮਿਆਂ ਨੂੰ ਨਹੀਂ ਕਾਂਗਰਸ ਦੇ ਵਿਧਾਇਕਾਂ 'ਤੇ ਵੀ ਕਾਰਵਾਈ ਕਰੇ। ਭਾਨੂ ਨੇ ਅੰਤ 'ਚ ਦੱਸਿਆ ਕਿ ਪੰਜਾਬ ਯੁਵਾ ਭਾਜਪਾ ਰਾਜਨੀਤੀ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸੈਂਕੜੇ ਹੱਤਿਆਵਾਂ ਦੇ ਦੋਸ਼ੀਆਂ ਨੂੰ ਬਚਾਉਣ ਵਾਲੀ ਕਾਂਗਰਸ ਵਿਧਾਇਕਾਂ ਦਾ ਘਿਰਾਓ ਕਰ ਰਹੀ ਹੈ। 

ਇਹ ਵੀ ਪੜ੍ਹੋਂ : ਧਾਕੜ ਬੱਲੇਬਾਜ਼ ਦੀ ਪਤਨੀ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ


author

Baljeet Kaur

Content Editor

Related News