ਜ਼ਮਾਨਤ ''ਤੇ ਰਿਹਾਅ ਹੋ ਕੇ ਆਇਆ ਵਿਅਕਤੀ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
Sunday, Mar 17, 2019 - 12:12 PM (IST)
ਅੰਮ੍ਰਿਤਸਰ (ਗੁਰਿੰਦਰ ਬਾਠ) : ਪੁਲਸ ਨੇ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਮੈਡੀਕਲ ਸਟੋਰ ਮਾਲਕ ਨੂੰ 13 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ, 2 ਹਜ਼ਾਰ ਟੀਕਿਆਂ ਤੇ 100 ਸਿਰਪ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਜਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਇੰਚਾਰਜ ਮਨਜਿੰਦਰ ਸਿੰਘ ਨੇ ਬਿਜਲੀ ਘਰ ਡ੍ਰੇਨ ਨੇੜੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੀਪਕ ਕੁਮਾਰ ਵਾਸੀ ਅਜਨਾਲਾ ਨੂੰ 13 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ, 2 ਹਜ਼ਾਰ ਟੀਕਿਆਂ ਤੇ 100 ਸਿਰਪ ਸਮੇਤ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਦਾ ਅਜਨਾਲਾ ਦੇ ਚੋਗਾਵਾ 'ਚ ਮਸ਼ਹੂਰ ਮੈਡੀਕਲ ਸਟੋਰ ਹੈ ਤੇ ਉਹ ਉਥੇ ਨਸ਼ੇੜੀਆਂ ਨੂੰ ਨਸ਼ੇ 'ਤੇ ਲਗਾਉਂਦਾ ਸੀ। ਉਕਤ ਦੋਸ਼ੀ ਪਹਿਲਾਂ ਵੀ ਇਕ ਐੱਨ.ਡੀ.ਪੀ.ਐੱਸ. ਕੇਸ 'ਚ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਹੈ। ਪੁਲਸ ਨੇ ਦੋਸ਼ੀ ਨੂੰ ਕਾਬੂ ਕਰਕੇ ਗ੍ਰਿਫਕਾਰ ਕਰ ਲਿਆ ਹੈ।