12 ਤੇ 13 ਨੂੰ ਸਮੂਹਿਕ ਛੁੱਟੀ ''ਤੇ ਜਾਣਗੇ ਸੂਬੇ ਦੇ ਪਟਵਾਰੀ
Sunday, Mar 10, 2019 - 09:50 AM (IST)

ਅੰਮ੍ਰਿਤਸਰ (ਨੀਰਜ) : ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਵੱਲੋਂ ਸੂਬੇ 'ਚ ਚਲਾਈ ਜਾ ਰਹੀ ਕਲਮਛੋੜ ਹੜਤਾਲ ਨੂੰ ਦਿ ਰੈਵੀਨਿਊ ਪਟਵਾਰ ਯੂਨੀਅਨ ਨੇ ਵੀ ਸਮਰਥਨ ਦੇ ਦਿੱਤਾ ਹੈ। ਅੱਜ ਪਟਵਾਰ ਯੂਨੀਅਨ ਦੇ ਰਾਜਸੀ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਦੀ ਅਗਵਾਈ 'ਚ ਹੋਈ ਬੈਠਕ 'ਚ ਯੂਨੀਅਨ ਨੇ 12 ਤੇ 13 ਮਾਰਚ ਨੂੰ ਪੂਰੇ ਸੂਬੇ 'ਚ 2 ਦਿਨ ਦੀ ਸਮੂਹਿਕ ਛੁੱਟੀ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਵੀ ਜੇਕਰ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਪ੍ਰਧਾਨ ਬਾਜਵਾ ਨੇ ਕਿਹਾ ਕਿ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਦੀਆਂ ਮੰਗਾਂ ਜਾਇਜ਼ ਹਨ।