ਆਖਿਰ ਕਿਸ ਵੱਲ ਇਸ਼ਾਰਾ ਕਰ ਰਹੀ ਹੈ ਪਾਕਿਸਤਾਨ ਦੀ ''ਦਰਿਆ ਦਿਲੀ''

Thursday, Oct 01, 2020 - 10:48 AM (IST)

ਅੰਮ੍ਰਿਤਸਰ (ਨੀਰਜ) : ਪੂਰੇ ਸੰਸਾਰ ਦੀ ਸ਼ਾਂਤੀ ਲਈ ਨਾਸੂਰ ਬਣ ਚੁੱਕਿਆ ਅਤੇ ਅੱਤਵਾਦ ਨੂੰ ਪਾਲਣ ਵਾਲਾ ਪਾਕਿਸਤਾਨ ਭਾਰਤ ਖ਼ਿਲਾਫ਼ ਸਾਜਿਸ਼ਾਂ ਰੱਚਦਾ ਹੀ ਰਹਿੰਦਾ ਹੈ। ਇਸਦਾ ਇਕ ਹੋਰ ਵੱਡਾ ਸਬੂਤ ਦੇਖਣ ਨੂੰ ਮਿਲ ਰਿਹਾ ਹੈ। ਕਰਜ਼ੇ ਦੇ ਸਹਾਰੇ ਚੱਲ ਰਿਹਾ ਕੰਗਾਲ ਪਾਕਿਸਤਾਨ ਅੱਜਕੱਲ ਭਾਰਤੀ ਕਸ਼ਮੀਰੀ ਵਿਦਿਆਰਥੀਆਂ 'ਤੇ ਕਾਫ਼ੀ ਦਰਿਆਦਿਲੀ ਵਿਖਾ ਰਿਹਾ ਹੈ, ਜੋ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਖ਼ਿਲਾਫ਼ ਚਲਾਈ ਜਾ ਰਹੀ ਫੌਜ ਦੀ ਮੁਹਿੰਮ ਲਈ ਵੱਡਾ ਖ਼ਤਰਾ ਬਣ ਸਕਦਾ ਹੈ ।

ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸਾਊਦੀ 'ਚ ਦਰਦਨਾਕ ਮੌਤ, ਧਰਤੀ ਦੀ ਹਿੱਕ ਨੂੰ ਪਾੜ ਰਹੇ ਨੇ ਭੈਣਾਂ ਵੈਣ

ਜਾਣਕਾਰੀ ਅਨੁਸਾਰ ਬੁੱਧਵਾਰ ਅਟਾਰੀ ਬਾਰਡਰ ਦੇ ਰਸਤੇ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ 'ਚ ਰਹਿਣ ਵਾਲੇ 100 ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਰਵਾਨਾ ਹੋਏ । ਭਰੋਸੇਯੋਗ ਸੂਤਰਾਂ ਅਨੁਸਾਰ ਪਾਕਿਸਤਾਨ ਗਏ ਕਸ਼ਮੀਰੀ ਵਿਦਿਆਰਥੀ ਕੁਝ ਹੋਰ ਨਹੀਂ ਸਗੋਂ ਮੈਡੀਕਲ ਦੀ ਸਿੱਖਿਆ ਹਾਸਲ ਕਰਨ ਲਈ ਗਏ ਹਨ । ਇਸ 'ਚ ਹੈਰਾਨੀਜਨਕ ਪਹਿਲੂ ਇਹ ਸਾਹਮਣੇ ਆ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਭਾਰਤੀ ਜੰਮੂ-ਕਸ਼ਮੀਰ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਮੁਫ਼ਤ 'ਚ ਮੈਡੀਕਲ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਵਜੀਫ਼ਾ ਵੀ ਦਿੱਤਾ ਜਾ ਰਿਹਾ ਹੈ । ਹੁਣ ਸਵਾਲ ਪੈਦਾ ਹੋ ਰਿਹਾ ਹੈ ਕਿ ਪਾਕਿਸਤਾਨ ਅਤੇ ਇਸਦੀ ਖੂਫੀਆ ਏਜੰਸੀ ਆਈ. ਐੱਸ. ਆਈ. ਭਾਰਤੀ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਵੇਗੀ ਅਤੇ ਹੁਣ ਤਕ ਕਿਵੇਂ ਦੀ ਸਿੱਖਿਆ ਦਿੰਦੀ ਰਹੀ ਹੈ। ਕੀ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਇਸਦੀ ਜਾਣਕਾਰੀ ਨਹੀਂ ਹੈ?

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਗਸ਼ਤ ਕਰ ਰਹੀ ਪੁਲਸ ਪਾਰਟੀ 'ਤੇ ਦਰਜਨ ਦੇ ਕਰੀਬ ਨੌਜਵਾਨਾਂ ਨੇ ਕੀਤਾ ਹਮਲਾ (ਤਸਵੀਰਾਂ)

ਪਾਕਿਸਤਾਨ ਜਿਹੜਾ ਹਰ ਸਮੇਂ ਵੱਖ-ਵੱਖ ਅੱਤਵਾਦੀ ਸੰਗਠਨਾਂ ਨੂੰ ਭਾਰਤ 'ਚ ਹਮਲਾ ਕਰਨ ਦੀ ਟ੍ਰੇਨਿੰਗ ਦੇ ਰਿਹਾ ਹੈ ਅਤੇ ਖਾਸ ਤੌਰ 'ਤੇ ਕਸ਼ਮੀਰ 'ਚ ਅੱਤਵਾਦੀਆਂ ਰਾਹੀਂ ਭਾਰਤੀ ਫੌਜ 'ਤੇ ਕਈ ਹਮਲੇ ਵੀ ਕਰ ਚੁੱਕਿਆ ਹੈ, ਉਹ ਭਾਰਤੀ ਵਿਦਿਆਰਥੀਆਂ ਨੂੰ ਕੀ ਅਸਲੀਅਤ 'ਚ ਹੀ ਮੈਡੀਕਲ ਦੀ ਸਿੱਖਿਆ ਦੇਵੇਗਾ ਜਾਂ ਇਸਦੀ ਆੜ 'ਚ ਕੁਝ ਹੋਰ ਹੀ ਚੱਲ ਰਿਹਾ ਹੈ? ਪਾਕਿਸਤਾਨ ਦੇ ਮੁਕਾਬਲੇ ਭਾਰਤ 'ਚ ਦਰਜਨਾਂ ਵੱਡੀਆਂ ਯੂਨੀਵਰਸਿਟੀਆਂ ਅਤੇ ਕਾਲਜ ਹਨ, ਜਿੱਥੇ ਉੱਚ ਸਿੱਖਿਆ ਹਾਸਲ ਕੀਤੀ ਜਾ ਸਕਦੀ ਹੈ। ਫਿਰ ਵੀ ਭਾਰਤ ਨੂੰ ਛੱਡ ਕੇ ਕਸ਼ਮੀਰ ਦੇ ਵਿਦਿਆਰਥੀ ਪਾਕਿਸਤਾਨ ਵੱਲ ਰੁਖ਼ ਕਿਉਂ ਕਰ ਰਹੇ ਹਨ ਇਸ ਸਬੰਧੀ ਖ਼ੂਫੀਆ ਏਜੰਸੀਆਂ ਨੂੰ ਸੋਚਣ ਦੀ ਲੋੜ ਹੈ। ਕਿਤੇ ਮੁਫਤ ਸਿੱਖਿਆ ਦੀ ਆੜ 'ਚ ਪਾਕਿਸਤਾਨ ਭਾਰਤੀ ਕਸ਼ਮੀਰੀ ਵਿਦਿਆਰਥੀਆਂ ਦਾ ਬਰੇਨ ਵਾਸ਼ ਤਾਂ ਨਹੀਂ ਕਰ ਰਿਹਾ ਹੈ? ਕਿਤੇ ਪਾਕਿਸਤਾਨ ਮੈਡੀਕਲ ਸਿੱਖਿਆ ਦੀ ਆੜ 'ਚ ਜਾਕਿਰ ਮੂਸਾ ਵਰਗੇ ਅੱਤਵਾਦੀ ਤਾਂ ਤਿਆਰ ਨਹੀਂ ਕਰ ਰਿਹਾ ਹੈ ?


Baljeet Kaur

Content Editor

Related News