ਦੁਨੀਆ ਦਾ ਸਭ ਤੋਂ ਮਹਿੰਗਾ ਨੇਲ ਆਰਟ, ਕੀਮਤ ਸੁਣ ਰਹਿ ਜਾਵੋਗੇ ਹੈਰਾਨ (ਤਸਵੀਰਾਂ)

Saturday, Jul 13, 2019 - 12:46 PM (IST)

ਦੁਨੀਆ ਦਾ ਸਭ ਤੋਂ ਮਹਿੰਗਾ ਨੇਲ ਆਰਟ, ਕੀਮਤ ਸੁਣ ਰਹਿ ਜਾਵੋਗੇ ਹੈਰਾਨ (ਤਸਵੀਰਾਂ)

ਅੰਮ੍ਰਿਤਸਰ (ਸੁਮਿਤ ਖੰਨਾ) : ਔਰਤ ਪ੍ਰਮਾਤਮਾ ਦੀ ਸ਼ਾਹਕਾਰ ਰਚਨਾ ਹੈ, ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਖੂਬਸੂਰਤੀ ਦਾ ਮੁਜੱਸਮਾ ਹੈ। ਇਸ ਖੂਬਸੂਰਤੀ ਦਾ ਇਕ ਹਿੱਸਾ ਹੈ ਲੜਕੀਆਂ ਦੇ ਨਹੁੰ, ਜਿਨ੍ਹਾਂ ਨੂੰ ਸ਼ਿੰਗਾਰਨ ਵੱਲ ਕੁੜੀਆਂ ਖਾਸ ਧਿਆਨ ਦਿੰਦੀਆਂ ਹਨ। ਇਕ ਤੋਂ ਵਧ ਕੇ ਇਕ ਨੇਲ ਪੇਂਟ ਤੇ ਨੇਲ ਆਰਟ ਨਹੁੰਆਂ ਨੂੰ ਸੁਜਾਉਣ ਲਈ ਵਰਤੇ ਜਾਂਦੇ ਹਨ ਪਰ ਹੁਣ ਨਹੁੰਆਂ ਦਾ ਸ਼ਿੰਗਾਰ ਹੀਰਿਆਂ ਨਾਲ ਹੋਵੇਗਾ।

PunjabKesariਜੀ ਹਾਂ, ਅੰਮ੍ਰਿਤਸਰ 'ਚ ਇਸਦੇ ਲਈ ਵਿਸ਼ੇਸ਼ ਸੈਲੂਨ ਖੁੱਲ੍ਹਿਆ ਹੈ, ਜਿਥੇ 50 ਹਜ਼ਾਰ ਰੁਪਏ 'ਚ 2 ਨਹੁੰਆਂ 'ਤੇ ਹੀਰੇ ਜੜ੍ਹੇ ਜਾਂਦੇ ਹਨ। ਇਹ ਸੈਲੂਨ ਇਕੱਲੇ ਪੰਜਾਬ ਹੀ ਨਹੀਂ ਬਲਕਿ ਇੰਡੀਆ ਦਾ ਸ਼ਾਇਦ ਪਹਿਲਾ ਡਾਇਮੰਡ ਨੇਲ ਆਰਟ ਸੈਲੂਨ ਹੈ। ਇਸ ਨੇਲ ਆਰਟ ਲਈ ਮਾਹਿਰ ਰੱਖੇ ਗਏ ਹਨ, ਜੋ ਵਿਸ਼ੇਸ਼ ਤਕਨੀਕ ਨਾਲ ਇਹ ਸਾਰਾ ਕੰਮ ਕਰਦੇ ਹਨ।  
PunjabKesariਆਪਣੇ ਵੱਖਰੇ ਸ਼ੌਕ ਪੁਗਾਉਣ ਲਈ ਮਸ਼ਹੂਰ ਪੰਜਾਬੀਆਂ ਦੇ ਇਸ ਦੁਨੀਆ ਦੇ ਸਭ ਤੋਂ ਮਹਿੰਗੇ ਨੇਲ ਪੇਂਟ ਦੇ ਆਈਡੀਆ ਨੇ ਵੱਖਰਾ ਹੀ ਰਿਕਾਰਡ ਬਣਾਇਆ ਹੈ, ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ।


author

Baljeet Kaur

Content Editor

Related News