ਪੁਲਵਾਮਾ ਹਮਲਾ : ਨਵਜੋਤ ਸਿੰਘ ਸਿੱਧੂ ''ਤੇ ਫੁਟਿਆ ਅਕਾਲੀਆਂ ਦਾ ਗੁੱਸਾ
Saturday, Feb 16, 2019 - 04:16 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਪੁਲਵਾਮਾ 'ਚ ਹੋਏ ਅੱਤਵਾਦੀ ਹਮਲ ਖਿਲਾਫ ਜਨਤਾ ਦਾ ਰੋਸ ਵੱਧਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਅੰਮ੍ਰਿਤਸਰ 'ਚ ਅਕਾਲੀਆਂ ਨੇ ਪਕਿਸਤਾਨ ਦੇ ਨਾਲ-ਨਾਲ ਨਵਜੋਤ ਸਿੱਧੂ ਦਾ ਪੁਤਲਾ ਫੂਕਿਆ। ਇਸ ਦੌਰਾਨ ਹਮਲੇ ਦਾ ਸਾਰਾ ਠੀਕਰਾ ਸਿੱਧੂ ਦੇ ਸਿਰ ਭੰਨਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਰਾ ਸਿਆਪਾ ਹੀ ਸਿੱਧੂ ਦਾ ਪਾਇਆ ਹੋਇਆ ਹੈ, ਜਿਸਨੇ ਪਾਕਿਸਤਾਨ ਜਾ ਕੇ ਜਨਰਲ ਬਾਜਵਾ ਨੂੰ ਜੱਫੀ ਪਾਈ ਪਾਕਿਸਤਾਨ ਤੇ ਨਵਜੋਤ ਸਿੱਧੂ ਖਿਲਾਫ ਨਾਅਰੇਬਾਜ਼ੀ ਕਰਦਿਆਂ ਅਕਾਲੀ ਵਰਕਰਾਂ ਨੇ ਪਾਕਿਸਤਾਨ ਦਾ ਝੰਡਾ ਵੀ ਫੂਕਿਆ। ਇਸਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਵੀ ਕੀਤੀ।