ਨਵਜੋਤ ਸਿੱਧੂ ਦੇ ਇਲਾਕੇ ''ਚ ਨਾਜਾਇਜ਼ ਉਸਾਰੀਆਂ ਜਾਰੀ
Friday, Jan 25, 2019 - 05:29 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਇਲਾਕੇ 'ਚ ਨਾਜਾਇਜ਼ ਉਸਾਰੀਆਂ ਦਾ ਸਿਲਸਿਲਾ ਜਾਰੀ ਹੈ। ਨਵਾਂ ਮਾਮਲਾ ਮਹਿੰਗਾ ਸਿੰਘ ਰੋਡ 'ਤੇ ਸਾਹਮਣੇ ਆਇਆ ਹੈ, ਜਿਥੇ ਪ੍ਰਵਾਨਗੀ ਦੇ ਕਮਰਸ਼ੀਅਲ ਬਿਲਡਿੰਗ ਦੀ ਉਸਾਰੀ ਹੋ ਰਹੀ ਹੈ। ਆਰ.ਟੀ.ਆਈ. ਐਕਟੀਵਿਸਟ ਦਾ ਦੋਸ਼ ਹੈ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਨਿਗਮ ਵਲੋਂ ਉਸਾਰੀ ਰੁਕਵਾਈ ਨਹੀਂ ਗਈ। ਨਿਗਰ ਕਮਿਸ਼ਨਰ ਹਰ ਵਾਰ ਅਧਿਕਾਰੀ ਭੇਜ ਕੇ ਕਾਰਵਾਈ ਲਈ ਕਹਿੰਦਾ ਹੈ ਪਰ ਉਸ ਦੀ ਕੋਈ ਨਹੀਂ ਸੁਣਦਾ। ਉਸ ਨੇ ਇਨ੍ਹਾਂ ਉਸਾਰੀਆਂ ਪਿੱਛੇ ਕਾਂਗਰਸੀ ਕੌਂਸਲਰਾਂ ਤੇ ਸਿੱਧੂ ਦੀ ਛੱਤਰਛਾਇਆ ਦਾ ਹੱਥ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਉਹ ਹਾਈਕੋਰਟ ਦਾ ਦਰਵਾਜ਼ਾਂ ਖੜਕਾਉਣਗੇ।
ਇਸ ਸਬੰਧੀ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ 'ਚ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਹੋਵੇਗੀ।