ਹੱਤਿਆ ਦੇ ਦੋਸ਼ੀਆਂ ਦੀ ਵੀਡੀਓ ਅਦਾਲਤ ਕੰਪਲੈਕਸ ਤੋਂ ਟਿੱਕ-ਟਾਕ ''ਤੇ ਵਾਇਰਲ

09/26/2019 2:51:04 PM

ਅੰਮ੍ਰਿਤਸਰ (ਸਫਰ) : ਥਾਣਾ ਸਿਵਲ ਲਾਈਨਜ਼ ਦੇ ਅਧੀਨ ਪੈਂਦੇ ਜ਼ਿਲਾ ਕਚਹਿਰੀ ਪਿਛਲੇ ਕਾਫੀ ਦਿਨਾਂ 'ਚ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਨੇ ਚਾਰੇ ਪਾਸਿਓਂ ਸੀਲ ਕਰ ਰੱਖੀ ਹੈ। ਇਸੇ 'ਚ ਪਿਛਲੀ 16 ਅਪ੍ਰੈਲ ਨੂੰ ਮ੍ਰਿਤਕ ਆਸ਼ੂ 'ਤੇ ਗੋਲੀਆਂ ਚਲਾਉਣ ਵਾਲੇ ਇਨ੍ਹਾਂ ਮੁਲਜ਼ਮਾਂ ਦੀ ਹੱਸਦੇ ਹੋਏ ਟਿਕ ਟਾਕ 'ਤੇ ਵਾਇਰਲ ਵੀਡੀਓ ਦੇ ਬਾਅਦ ਮ੍ਰਿਤਕ ਦੀ ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਅਪੀਲ ਕੀਤੀ ਹੈ ਕਿ ਇਕ ਪਾਸੇ ਉਨ੍ਹਾਂ ਦੇ ਬੇਟੇ 'ਤੇ ਹੱਤਿਆ ਦੇ ਮਾਮਲੇ 'ਚ ਨਾਮਜ਼ਦ 6 ਮੁਲਜ਼ਮਾਂ 'ਤੇ ਐੱਫ.ਆਈ.ਆਰ. ਦਰਜ ਕਰਨ ਦੇ 9 ਮਹੀਨੇ ਬਾਅਦ ਵੀ ਬੇਖੌਫ ਘੁੰਮ ਰਹੇ ਹਨ ਅਤੇ ਮੈਨੂੰ ਅਤੇ ਮੇਰੇ ਰਿਸ਼ਤੇਦਾਰਾਂ ਨੂੰ ਧਮਕੀਆਂ ਦੇ ਰਹੇ ਹਨ। ਹੁਣ ਤੱਕ 5 ਮੁਲਜ਼ਮਾਂ ਨੂੰ ਪੁਲਸ ਨੇ ਫੜਿਆ ਹੈ। ਇਸ ਮਾਮਲੇ 'ਚ ਹੁਣ ਤੱਕ ਬਿੱਟੂ ਪਹਿਲਵਾਨ, ਕੋਚਾ, ਸਾਬਾ ਡਗਰ, ਯਸ਼, ਗੌਤਮ ਅਤੇ ਰੁਪਿੰਦਰ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਮਾਮਲਾ ਮੁੱਖ ਮੰਤਰੀ ਦਰਬਾਰ 'ਚ ਪਹੁੰਚਣ ਦੇ ਬਾਅਦ ਵੀ ਡੀ.ਜੀ.ਪੀ. ਦਫਤਰ ਤੋਂ ਤੁਰੰਤ ਗ੍ਰਿਫਤਾਰੀ ਦੇ ਹੁਕਮ ਦਿੱਤੇ ਗਏ ਸੀ, ਹੁਕਮ ਨੂੰ ਆਏ ਹੋਏ ਵੀ 6 ਮਹੀਨੇ ਲੰਘ ਗਏ ਹਨ ਪਰ ਅਜੇ ਤੱਕ 6 ਮੁਲਜ਼ਮਾਂ ਨੂੰ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ।

'ਟਿਕ-ਟਾਕ 'ਚ ਵੀਡੀਓ ਜੇਲ 'ਚ ਅਪਲੋਡ ਹੋਈ ਜਾਂ ਬਾਹਰ, ਹੋਵੇਗੀ ਜਾਂਚ
ਕੋਰਟ ਕੰਪਲੈਕਸ ਪੁਲਸ ਚੌਕੀ ਦੇ ਇੰਚਾਰਜ ਹਰਜਿੰਦਰ ਸਿੰਘ ਕਹਿੰਦੇ ਹਨ ਕਿ ਵੀਡੀਓ ਮਿਲੀ ਹੈ, ਇਹ ਜਾਂਚ ਕੀਤੀ ਜਾਵੇਗੀ ਕਿ ਟਿਕ-ਟਾਕ 'ਤੇ ਇਹ ਵੀਡੀਓ ਜੇਲ 'ਚ ਅਪਲੋਡ ਹੋਈ ਜਾਂ ਫਿਰ ਬਾਹਰ ਤੋਂ। ਇਸ ਮਾਮਲੇ 'ਚ ਆਸ਼ੂ ਦੀ ਮਾਂ ਦਾ ਬਿਆਨ ਵੀ ਲਿਆ ਜਾਵੇਗਾ। ਵੀਡੀਓ ਦੇਖ ਲਈ ਹੈ। ਇਸ ਬਾਰੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਕੀਤੀ ਜਾਵੇਗੀ।


Baljeet Kaur

Content Editor

Related News