ਅੰਮ੍ਰਿਤਸਰ : ਅਗਵਾ ਕਰਕੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ

Thursday, Aug 02, 2018 - 11:37 AM (IST)

ਅੰਮ੍ਰਿਤਸਰ : ਅਗਵਾ ਕਰਕੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ

ਅੰਮ੍ਰਿਤਸਰ (ਰਮਨਦੀਪ) : ਇਕ ਨਾਬਾਲਗ ਵਿਦਿਆਰਥਣ ਨੂੰ ਧੱਕੇ ਨਾਲ ਸਕਾਰਪੀਓ ਕਾਰ 'ਚ ਅਗਵਾ ਕਰਨ ਮਗਰੋਂ ਸਮੂਹਿਕ ਜਬਰ-ਜ਼ਨਾਹ ਕਰਕੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਸੁੱਟ ਕੇ ਦੌੜੇ 4 ਮੁਲਾਜ਼ਮਾਂ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। 
ਥਾਣਾ ਅਜਨਾਲਾ ਮੁਖੀ ਇੰਸਪੈਕਟਰ ਪਰਮਵੀਰ ਸਿੰਘ ਸੈਣੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਪਿੰਡ ਚਮਿਆਰੀ ਅਤੇ ਗਾਲਬ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਨੇ ਬੀਤੀ 27 ਜੁਲਾਈ ਨੂੰ ਮੇਰੀ ਲੜਕੀ ਨੂੰ ਸਕੂਲ ਤੋਂ ਬਾਹਰ ਆਉਂਦੇ ਸਮੇਂ ਜਬਰਦਸਤੀ ਆਪਣੀ ਗੱਡੀ 'ਚ ਬਿਠਾ ਕੇ ਕਿਸੇ ਅਣਦੱਸੀ ਥਾਂ ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸਨੂੰ ਬੇਹੋਸ਼ੀ ਦੀ ਹਾਲਤ 'ਚ ਸੁੱਟ ਕੇ ਫਰਾਰ ਹੋ ਗਏ। ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਰੂਬੀ, ਸੁਖਦੇਵ ਸਿੰਘ ਵਾਸੀ ਚਮਿਆਰੀ ਤੇ ਰਣਦੀਪ ਸਿੰਘ ਵਾਸੀ ਗਾਲਬ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News