ਪੀ. ਐੱਸ.ਪੀ.ਸੀ ਵਲੋਂ ਸਨਤਕਾਰਾਂ ਨੂੰ ਝਟਕੇ ਦੇਣੇ ਜਾਰੀ : ਮਰਵਾਹ, ਆਹਲੂਵਾਲੀਆ

Friday, Jul 31, 2020 - 04:09 PM (IST)

ਪੀ. ਐੱਸ.ਪੀ.ਸੀ ਵਲੋਂ ਸਨਤਕਾਰਾਂ ਨੂੰ ਝਟਕੇ ਦੇਣੇ ਜਾਰੀ : ਮਰਵਾਹ, ਆਹਲੂਵਾਲੀਆ

ਅੰਮ੍ਰਿਤਸਰ (ਅਨਜਾਣ) : ਪੰਜਾਬ ਸਟੇਰ ਪਾਵਰ ਕਾਰਪੋਰੇਸ਼ਨ ਵਲੋਂ ਸਨਤਕਾਰਾਂ ਨੂੰ ਝਟਕੇ ਦੇਣੇ ਹਾਲੇ ਤੱਕ ਬੰਦ ਨਹੀਂ ਕੀਤੇ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੰਜਾਬ ਵਪਾਰ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਤੇ ਕਮੇਟੀ ਦੇ ਸਲਾਹਕਾਰ ਮੈਂਬਰ ਰਜਿੰਦਰ ਸਿੰਘ ਮਰਵਾਹ ਤੇ ਮਾਝੇ ਦੇ ਜਨਰਲ ਸਕੱਤਰ ਹਰਪਾਲ ਸਿੰਘ ਆਹਲੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਕਤ ਦੋਵੇਂ ਨੇਤਾਵਾਂ ਨੇ ਕਿਹਾ ਕਿ ਕਰਫਿਊ ਤੇ ਤਾਲਾਬੰਦੀ ਸਮੇਂ ਬਿਜਲੀ ਦੇ ਬਿੱਲ ਫਿਕਸ ਚਾਰਜਿਜ਼ ਦੀ ਥਾਂ ਵਰਤੀ ਬਿਜਲੀ ਦੇ ਹਿਸਾਬ ਨਾਲ ਲਏ ਜਾਣ ਦੇ ਵਾਅਦੇ ਤੋਂ ਮੁਕਰਨ ਤੋਂ ਬਾਅਦ ਪਾਵਰ ਕਾਰਪੋਰੇਸ਼ਨ ਨੇ ਉਦਯੋਗ ਤੇ ਹੋਰ ਬੋਝ ਪਾਉਂਦਿਆਂ ਲੰਘੀ ਇਕ ਜੂਨ ਤੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਬਿਜਲੀ ਦੀ ਵਰਤੋਂ ਕਰਨ ਲਈ ਪ੍ਰਤੀ ਯੂਨਿਟ 2 ਰੁਪਏ ਵਾਧੂ ਵਸੂਲਣ ਦਾ ਐਲਾਨ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਬੀਤੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੀਕ ਉਦਯੋਗ ਚਲਾਉਣ 'ਤੇ ਵਰਤੀ ਬਿਜਲੀ ਉੱਪਰ 1.25 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਂਦੀ ਰਿਆਇਤ ਵੀ ਵਾਪਸ ਲੈ ਲਈ ਹੈ। ਇਹ ਆਰਡਰ 1 ਜੂਨ 2020 ਤੋਂ 30 ਸਤੰਬਰ 2020 ਤੱਕ ਲਾਗੂ ਰਹਿਣਗੇ। 

ਇਹ ਵੀ ਪੜ੍ਹੋਂ : ਰੱਬ ਕੋਲੋਂ ਮੌਤ ਮੰਗ ਰਹੀ ਸ਼ਹੀਦ ਦੀ ਮਾਂ ਦੀ ਸਰਬੱਤ ਦਾ ਭਲਾ ਟਰੱਸਟ ਨੇ ਫੜ੍ਹੀ ਬਾਂਹ

ਕਾਰਪੋਰੇਸ਼ਨ ਵਲੋਂ 1 ਅਕਤੂਬਰ ਤੋਂ 31 ਮਾਰਚ 2021 'ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਵਰਤੀ ਬਿਜਲੀ ਤੇ 1 ਰੁਪਏ 25 ਪੈਸੇ ਪ੍ਰਤੀ ਯੂਨਿਟ ਫੇਰ ਰਿਆਇਤ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਰਤੀ ਬਿਜਲੀ 'ਤੇ ਲਾਈ ਵਾਧੂ 2 ਰੁਪਏ ਪ੍ਰਤੀ ਯੂਨਿਟ ਨਹੀਂ ਵਸੂਲੇ ਜਾਣਗੇ। ਇਹ ਆਰਡਰ ਐੱਨ ਆਰ ਐੱਸ/ਬੀ ਐੱਸ, ਐੱਮ. ਐੱਸ. ਅਤੇ ਐੱਲ. ਐੱਸ. 'ਤੇ ਲਾਗੂ ਹੋਣਗੇ। ਜਿਸ 'ਚ ਲਾਰਜ ਸਪਲਾਈ ਅਤੇ ਮੀਡੀਅਮ ਸਪਲਾਈ ਦੇ ਕਾਰਖਾਨਿਆਂ ਨੂੰ ਸ਼ਾਮ ਛੇ ਵਜੇ ਤੋਂ ਦੱਸ ਵਜੇ ਤੱਕ ਚਲਾਉਣ 'ਤੇ ਜੋ ਖਪਤ ਆਵੇਗੀ ਉਸ ਉੱਪਰ ਦੋ ਰੁਪਏ ਪ੍ਰਤੀ ਯੂਨਿਟ ਵੱਧ ਵਸੂਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋਂ : ਸੈਕਸ ਵਰਕਰਾਂ ਦੀ ਮਦਦ ਲਈ ਅੱਗੇ ਆਏ ਕ੍ਰਿਕਟਰ ਗੌਤਮ ਗ਼ਭੀਰ, ਚੁੱਕਿਆ ਇਹ ਵੱਡਾ ਕਦਮ

ਉਨ੍ਹਾਂ ਕਿਹਾ ਕਿ ਕਰੋੜਾਂ ਰੁਪਿਆਂ ਦਾ ਇਹ ਬੋਝ ਇੰਡਸਟਰੀ ਝੱਲ ਨਹੀਂ ਸਕੇਗੀ ਕਿਉਂਕਿ ਪਹਿਲਾਂ ਹੀ ਕੋਰੋਨਾ ਮਹਾਮਾਰੀ ਕਾਰਣ ਇੰਡਸਟਰੀ ਦੀ ਹਾਲਤ ਪਤਲੀ ਹੋ ਚੁੱਕੀ ਹੈ ਤੇ ਇੰਡਸਟਰੀ ਨੂੰ ਨਾ ਹੀ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਵਲੋਂ ਕੋਈ ਰਾਹਤ ਦਿੱਤੀ ਗਈ ਹੈ ਤੇ ਜੋ ਦੋ ਮਹੀਨਿਆਂ ਦੇ ਫਿਕਸ ਚਾਰਜ ਖ਼ਤਮ ਕਰਨ ਦਾ ਐਲਾਨ ਕੀਤਾ ਸੀ ਉਹ ਵੀ ਰੈਗੂਲੇਟਰੀ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦੋ ਰੁਪਏ ਯੂਨਿਟ ਦੇ ਵਾਧੇ ਨਾਲ ਇੰਡਸਟਰੀ ਤੇ ਕਰੋੜਾਂ ਰੁਪਏ ਦਾ ਬੋਝ ਇੰਡਸਟਰੀ ਨੂੰ ਬੰਦ ਕਰਨ ਦੀ ਇਕ ਸਾਜਿਸ਼ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਚੇਅਰਮੈਨ ਪਾਵਰਕਾਮ ਏ ਵੈਨੂ ਪ੍ਰਸ਼ਾਦ ਅਤੇ ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ ਕੁਸਮਜੀਤ ਸਿੱਧੂ ਨੂੰ ਮਿਲ ਕੇ ਆਪਣਾ ਰੋਸ ਦਰਜ ਕਰਵਾਉਣਗੇ।

ਇਹ ਵੀ ਪੜ੍ਹੋਂ : ਟਵਿੱਟਰ 'ਤੇ WWE ਦੀ ਰੈਸਲਰ ਨੂੰ ਲੋਕ ਭੇਜ ਰਹੇ ਨੇ ਗੰਦੇ ਮੈਸੇਜ, ਦੁਖੀ ਹੋ ਕੀਤਾ ਇਹ ਐਲਾਨ


author

Baljeet Kaur

Content Editor

Related News