ਮਜੀਠੀਆ ਨੇ ਕੈਪਟਨ ਨੂੰ ਕਿਹਾ ਝੂਠਾ ਫੌਜੀ

Monday, Apr 29, 2019 - 04:49 PM (IST)

ਮਜੀਠੀਆ ਨੇ ਕੈਪਟਨ ਨੂੰ ਕਿਹਾ ਝੂਠਾ ਫੌਜੀ

ਅੰਮ੍ਰਿਤਸਰ (ਸੁਮਿਤ ਖੰਨਾ) : ਹਲਕਾ ਖਡੂਰ ਸਾਹਿਬ 'ਚ ਅੱਜ ਅਕਾਲੀ ਦਲ ਬਿਕਰਮ ਮਜੀਠੀਆ ਵਲੋਂ ਬੀਬੀ ਜਗੀਰ ਕੌਰ ਦੇ ਹੱਕ 'ਚ ਰੋਡ ਸ਼ੋਅ ਤੇ ਰੈਲੀ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਵੋਟ ਪਾਉਣ ਦਾ ਮਤਲਬ ਹੈ ਆਪਣੀ ਵੋਟ ਖੂਹ 'ਚ ਸੁੱਟਣੀ। ਇਸ ਦੌਰਾਨ ਨੇ ਨਵੋਜਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਨੂੰ ਤਾਂ ਦੇਸ਼ ਨੂੰ ਛੱਡ ਪੂਰੀ ਦੁਨੀਆਂ 'ਚ ਪ੍ਰਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਜਿੱਤ ਦਿਵਾਉਣ 'ਚ ਸਭ ਤੋਂ ਵੱਡਾ ਯੋਗਦਾਨ ਸਿੱਧੂ ਦਾ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਨੇ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਝੂਠੀਆਂ ਸਹੂੰਆਂ ਖਾਧੀਆਂ ਹਨ, ਉਸ ਕਾਂਗਰਸ ਨੇ ਪੰਜਾਬ ਦੇ ਭਲੇ ਦੇ ਲਈ ਕੋਈ ਵੀ ਕੰਮ ਨਹੀਂ ਕਰਨਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਝੂਠਾ ਫੌਜੀ ਹੈ ਤੇ ਲੋਕ ਕਿਸ ਫੌਜੀ ਨੂੰ ਪਸੰਦ ਕਰਦੇ ਹਨ ਇਸ ਦਾ ਫੈਸਲਾ ਨੂੰ 23 ਨੂੰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। 

ਇਸ ਦੌਰਾਨ ਕਈ ਕਾਂਗਰਸੀ ਕਾਰਜਕਰਤਾ ਵੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ, ਜਿਨ੍ਹਾਂ ਦਾ ਸਵਾਗਤ ਉਨ੍ਹਾਂ ਵਲੋਂ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਇਹ ਵਰਕਰ ਕਾਂਗਰਸ ਤੋਂ ਦੁਖੀ ਹੋ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਜਾਂਚ ਲਈ ਬਣੀ ਐੱਸ.ਆਈ.ਟੀ. ਵਲੋਂ ਅਕਾਲੀ ਨੂੰ ਕਲੀਨ ਚਿੱਟ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ। 


author

Baljeet Kaur

Content Editor

Related News