ਚੋਰੀ ਦੀਆਂ 10 ਲਗਜ਼ਰੀ ਗੱਡੀਆਂ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ

Monday, Feb 10, 2020 - 05:35 PM (IST)

ਚੋਰੀ ਦੀਆਂ 10 ਲਗਜ਼ਰੀ ਗੱਡੀਆਂ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ

ਅੰਮ੍ਰਿਤਸਰ : ਅੰਮ੍ਰਿਤਸਰ ਪੁਲਸ ਨੇ 11 ਲਗਜ਼ਰੀ ਗੱਡੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਏ.ਐੱਸ.ਆਈ. ਜਸਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਨੇ ਮੁਖਬਰ ਦੀ ਇਤਲਾਹ 'ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਹਰਜੋਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅੰਮ੍ਰਿਤਸਰ ਕਰਕੇ ਉਸ ਕੋਲੋਂ ਇਕ ਇੰਨੋਵਾ ਕਾਰ ਬਰਾਮਦ ਕੀਤੀ ਗਈ, ਜਿਸ 'ਤੇ ਉਸ ਨੇ ਮੋਟਰਸਾਈਕਲ ਦਾ ਨੰਬਰ ਲਗਾਇਆ ਹੋਇਆ ਸੀ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

PunjabKesariਪੁਲਸ ਮੁਤਾਬਕ ਹਰਜੋਤ ਸਿੰਘ ਨੇ ਹਿੰਮਤ ਸਿੰਘ ਅਤੇ ਦੀਪ ਸਿੰਘ ਨਾਲ ਮਿਲ ਕੇ ਇਕ ਗੈਂਗ ਬਣਾਇਆ ਹੈ, ਜੋ ਪੰਜਾਬ, ਦਿੱਲੀ, ਯੂ.ਪੀ. ਹਰਿਆਣਾ ਅਤੇ ਹੋਰ ਸਟੇਟਾਂ 'ਚ ਗੱਡੀਆਂ ਚੋਰੀ ਕਰਦੇ ਸਨ ਅਤੇ ਉਨ੍ਹਾਂ ਗੱਡੀਆਂ ਦੇ ਜਾਅਲੀ ਕਾਗਜ਼ਾਤ ਤੇ ਜਾਅਲੀ ਆਰਸੀਆਂ ਤਿਆਰ ਕਰਕੇ ਨੰਬਰ ਪਲੇਟਾਂ ਲਗਾ ਕੇ ਲੋਕਾਂ ਨੂੰ ਸਸਤੇ ਭਾਅ ਵੇਚਦੇ ਸਨ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਹਰਜੋਤ ਸਿੰਘ ਨੂੰ ਕੋਲੋਂ 5 ਗੱਡੀਆਂ, ਹਿੰਮਤ ਸਿੰਘ ਨੂੰ 3 ਗੱਡੀਆਂ ਅਤੇ ਦੀਪ ਸਿੰਘ ਨੂੰ 2 ਗੱਡੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


author

Baljeet Kaur

Content Editor

Related News